Skip Ribbon Commands
Skip to main content

ਸਿਲਵਰ ਲਾਈਟ

 

ਸਿਲਵਰਲਾਈਟ (Silverlight) ਅੰਤਰ-ਬਰਾਊਜ਼ਰ, ਅੰਤਰ-ਪਲੇਟਫਾਰਮ ਅਤੇ ਅੰਤਰ-ਡਿਵਾਇਸ ਬਰਾਊਜ਼ਰ ਪਲੱਗ-ਇਨ ਹੈ, ਜੋ ਕਿ ਕੰਪਨੀਆਂ ਨੂੰ ਐਪਲੀਕੇਸ਼ਨ ਡਿਜ਼ਾਇਨ, ਡਿਵੈਲਪ ਤੇ ਡਿਲਵਰ ਕਰਨ ਅਤੇ ਵੈੱਬ ਉੱਤੇ ਉਪਲੱਬਧ ਕਰਨ ਲਈ ਸਹਾਇਕ ਹੈ। ਸਿਲਵਰਲਾਈਟ, ਇੱਕ ਮੁਫ਼ਤ ਡਾਊਨਲੋਡ, ਜੋ ਕਿ ਸਕਿੰਟਾਂ ‘ਚ ਇੰਸਟਾਲ ਹੁੰਦਾ ਹੈ, ਭਰਪੂਰ, ਸੁਰੱਖਿਅਤ ਤੇ ਫੈਲਣਯੋਗ ਅੰਤਰ-ਪਲੇਟਫਾਰਮ ਤਜਰਬੇ ਦੀ ਨਵੀਂ ਕਲਾਸ ਨੂੰ ਚਾਲੂ ਕਰਦਾ ਹੈ।


ਸਿਲਵਰਲਾਈਟ ੩ ਵਿੱਚ ਵੱਡੇ ਪੱਧਰ ਉੱਤੇ ਮੀਡਿਆ ਸੁਧਾਰ, ਕਿਸੇ ਵੀ ਬਰਾਊਜ਼ਰ ਸਹਿਯੋਗ ਨਾਲ ਵੈੱਬ ਐਪਲੀਕੇਸ਼ਨਾਂ ਨੂੰ ਡੈਸਕਟਾਪ ਉੱਤੇ ਕੰਮ ਕਰਨ ਸਹਾਇਤਾ; ਵੱਡੇ ਗਰਾਫਿਕਸ ਸੁਧਾਰ, ਜਿਸ ਵਿੱਚ ਪਰੋਸਪਿਕਟਿਵ ੩ਡੀ ਗਰਾਫਿਕਸ ਸਹਿਯੋਗ, GPU ਐਕਸਰਲੇਸ਼ਨ ਤੇ H.264 ਵਿਡੀਓ ਸਹਿਯੋਗ ਤੇ RIA ਡਿਵੈਲਪਮੈਂਟ ਉਤਪਾਦਨ ਸੁਧਾਰਨ ਲਈ ਕਈ ਫੀਚਰ ਸ਼ਾਮਲ ਹਨ। ਸਭ .NET ਡਿਵੈਲਪਰ ਟੂਲਾਂ ਨਾਲ ਪੂਰੀ ਤਰ੍ਹਾਂ ਜੋੜਨ ਲਈ, Visual Studio 2008, Visual Studio 2010 ਅਤੇ Visual ਵੈੱਬ ਡਿਵੈਲਪਰ ਐਕਸਪਰੈੱਸ ਵਿੱਚ ਸਿਲਵਰਲਾਈਟ ਵਾਸਤੇ ਪੂਰਾ ਸੋਧਯੋਗ ਤੇ ਦਿਲਕਸ਼ ਡਿਜ਼ਾਇਨਰ ਉਪਲਬੱਧ ਕਰਵਾਇਆ ਗਿਆ ਹੈ।


ਨੇਟਿਵ H.264/ਐਡਵਾਸ ਆਡੀਓ ਕੋਡਿੰਗ (AAC) ਆਡੀਓ, ਲਾਈਵ ਤੇ ਆਨ-ਡਿਮਾਂਡ IIS7 ਸਮੂਥ ਸਟਰੀਮਿੰਗ, ਫੁੱਲ HD (720p+) ਪਲੇਅਬੈਕ ਅਤੇ ਇਕਸਟੈਨਸ਼ਨ ਡੀਕੋਡਰ ਪਾਈਪਲਾਈਨ ਦੇ ਨਾਲ ਤਿਆਰ, ਸਿਲਵਰਲਾਈਟ ੩ ਡੈਸਕਟਾਪ ਲਈ ਭਰਪੂਰ, ਪੂਰੀ-ਸਕਰੀਨ,ਅਟਕ-ਅਟਕ ਚੱਲਣ ਤੋਂ ਮੁਕਤ ਮੀਡਿਆ ਦਾ ਅਹਿਸਾਸ ਕਰਵਾਉਂਦੀ ਹੈ। ਸਿਲਵਰਲਾਈਟ ੩ ਵਿੱਚ ਨਵੇਂ ਤੇ ਸੁਧਾਰੇ ਗਏ ਮੀਡਿਆ ਫੀਚਰਾਂ ‘ਚ ਸ਼ਾਮਲ ਹਨ:

• ਲਾਈਵ ਤੇ ਆਨ-ਡਿਮਾਂਡ ਟਰੂ HD (720p+) ਸਮੂਥ ਸਟਰੀਮਿੰਗ। IIS ਮੀਡਿਆ ਸਰਵਿਸਾਂ, ਇੱਕ ਐਂਟੀਗਰੇਟਡ HTTP ਮੀਡਿਆ ਡਿਲਵਰੀ ਪਲੇਟਫਾਰਮ, ਫੀਚਰ ਸਮੂਥ ਸਟਰੀਮਿੰਗ, ਜੋ ਕਿ ਸਿਲਵਰਲਾਈਟ ਨੂੰ ਦਿੱਤੀ ਜਾਣ ਵਾਲੀ ਮੀਡਿਆ ਫਾਇਲ ਦੀ ਵਿਡੀਓ ਕੁਆਲਟੀ ਨੂੰ ਲੋਕਲ ਬੈਂਡਵਿਡਥ ਤੇ CPU ਹਾਲਤਾਂ ਮੁਤਾਬਕ ਮੌਕੇ ਉੱਤੇ ਖੋਜਦੀ ਤੇ ਬਿਨਾਂ ਮਹਿਸੂਸ ਹੋਣ ਦੇ ਬਦਲਦੀ ਹੈ।
• VC-1/WMA ਲਈ ਨੇਟਿਵ ਸਹਿਯੋਗ ਦੇ ਨਾਲ, ਸਿਲਵਰਲਾਈਟ ੩ ਹੁਣ ਯੂਜ਼ਰ ਨੂੰ MPEG-4-ਅਧਾਰਿਤ H.264/AAC ਆਡੀਓ ਲਈ ਵੀ ਸਹਿਯੋਗੀ ਹੈ, ਜਿਸ ਨਾਲ ਸਮੱਗਰੀ ਵੰਡਣ ਵਾਲੇ ਉੱਚ-ਕੁਆਲਟੀ ਦੀ ਸਮੱਗਰੀ ਨੂੰ ਕਈ ਕੰਪਿਊਟਰਾਂ ਤੇ ਜੰਤਰਾਂ ਉੱਤੇ ਉਪਲੱਬਧ ਕਰਵਾ ਸਕਣ। ਇਸ ਤਰ੍ਹਾਂ ਕਈ ਫਾਰਮੈਟਾਂ ਲਈ ਸਹਾਇਕ ਹੈ।
• ਗਰਾਫਿਕਸ ਪਰੋਸੈਸਰ ਯੂਨਿਟ (GPU) ਹਾਰਡਵੇਅਰ ਐਕਸਰਲੇਸ਼ਨ ਦੀ ਵਰਤੋਂ ਕਰਦਿਆਂ ਹੋਇਆ, ਸਿਲਵਰਲਾਈਟ ਅਨੁਭਵ ਹੁਣ ਟਰੂ ਪੂਰੀ-ਸਕਰੀਨ HD (720p+)  ਉਪਲੱਬਧ ਕਰਵਾਉਣ ਲਈ ਤਿਆਰ ਹੈ।
• ਨਵੇਂ ਰਾਅ AV ਪਾਈਪਲਾਈਨ ਨਾਲ, ਸਿਲਵਰਲਾਈਟ ਹੁਣ ਸੌਖੀ ਤਰ੍ਹਾਂ ਸੁਤੰਤਰ codec ਦੀ ਵੱਡੀ ਮਿਕਦਾਰ ਲਈ ਸੌਖੀ ਤਰ੍ਹਾਂ ਸਹਿਯੋਗੀ ਹੋ ਸਕਦੀ ਹੈ। ਆਡੀਓ ਤੇ ਵਿਡੀਓ ਰਨਟਾਈਮ ਤੋਂ ਬਾਹਰ ਵੀ ਡੀਕੋਡ ਹੋ ਸਕਦੇ ਹਨ ਤੇ ਸਿਲਵਰਲਾਈਟ ਵਿੱਚ ਪੇਸ਼ ਕੀਤੇ ਜਾ ਸਕਦੇ ਹਨ, ਜਿਸ ਨਾਲ ਨੇਟਿਵ codec ਤੋਂ ਇਲਾਵਾ ਵੀ ਫਾਰੈਮਟ ਸਹਿਯੋਗ ਹੋ ਸਕਦਾ ਹੈ।
• ਸਿਲਵਰਲਾਈਟ DRM, ਪਲੇਅਰੈਡੀ ਕੰਟੈਂਟ ਪਰੋਟੈਕਸ਼ਨ ਰਾਹੀਂ ਤਿਆਰ, ਸੁਰੱਖਿਅਤ ਇਨ-ਬਰਾਊਜ਼ਰ ਅਨੁਭਵ ਦਿੰਦੀ ਹੈ, ਜੋ ਕਿ AES ਇੰਕ੍ਰਿਪਸ਼ਨ ਜਾਂ ਵਿੰਡੋਜ਼ ਮੀਡਿਆ DRM ਰਾਹੀਂ ਹੈ।

 

This site uses Unicode and Open Type fonts for Indic Languages. Powered by Microsoft SharePoint 2013.
©2016 Microsoft Corporation. All rights reserved.