Skip Ribbon Commands
Skip to main content

 

ਵਿੰਡੋਜ਼ ਲਾਈਵ

 

ਵਿੰਡੋਜ਼ ਲਾਈਵ (Windows Live)

ਮਾਈਕਰੋਸਾਫਟ (Microsoft) ਵਲੋਂ ਦਿੱਤੀਆਂ ਜਾਣ ਵਾਲੀਆਂ ਸਰਵਿਸਾਂ ਅਤੇ ਪਰੋਡੱਕਟ ਦਾ ਸਾਂਝਾ ਬਰੈਂਡ ਨਾਂ ਹੈ। ਇਹਨਾਂ ਵਿੱਚੋਂ ਵੱਡੀ ਗਿਣਤੀ ਵੈੱਬ ਐਪਲੀਕੇਸਨਾਂ ਦੀ ਹੈ। ਵਿੰਡੋਜ਼ ਲਾਈਵ ਦੇ ਅੰਦਰ ਆਉਣ ਵਾਲੀਆਂ ਐਪਲੀਕੇਸ਼ਨਾਂ ਹੇਠ ਦਿੱਤੀਆਂ ਹਨ

ਰਾਈਟਰ (Writer)


ਵਿੰਡੋਜ਼ ਲਾਈਵ ਰਾਈਟਰ (Windows Live Writer) ਨਾਲ ਬਲੌਗ ਲਿਖਣਾ ਬਹੁਤ ਹੀ ਸੌਖਾ ਹੈ। ਤੁਸੀਂ ਫੋਟੋ ਤੇ ਵਿਡੀਓ ਫਾਰਮੈਟ ਫਾਇਲਾਂ ਨੂੰ ਜੋੜ ਅਤੇ ਬਹੁਤੀਆਂ ਬਲੌਗ ਸਰਵਿਸ ਉੱਤੇ ਪਬਲਿਸ਼ ਸਕਦੇ ਹੋ। ਰਾਇਟਰ ਲਗਭਗ ਕਿਸੇ ਵੀ ਬਲੌਗ ਸਰਵਿਸ ਉੱਤੇ ਪਬਲਿਸ਼ ਕਰਨ ਦਿੰਦਾ ਹੈ, ਜਿਸ ਵਿੱਚ ਵਿੰਡੋਜ਼ ਲਾਈਵ, ਵਰਲਡ-ਪਰੈੱਸ (Wordpress), ਬਲੌਗਰ (Blogger), ਲਾਈਵ ਜਰਨਲ (Live Journal), ਟਾਈਪ ਪੈਡ (Type Pad), ਸ਼ੇਅਰ-ਪੁਆਇੰਟ (SharePoint), ਕਮਿਊਨਟੀ ਸਰਵਰ (Community Server) ਤੇ ਕਈ ਹੋਰ ਸ਼ਾਮਲ ਹਨ। ਤੁਸੀਂ ਆਪਣੇ ਬਲੌਗ ਉੱਤੇ ਕਿਸ ਵੀ ਜੋੜੀ ਗਈ ਚੀਜ਼ ਦੀ ਝਲਕ ਵੇਖ ਸਕਦੇ ਹੋ ਜਿਵੇਂ ਕਿ ਫੋਂਟ, ਸਪੇਸਿੰਗ, ਅਤੇ ਚਿੱਤਰ, ਇਸ ਤੋਂ ਪਹਿਲਾਂ ਕਿ ਉਹ ਬਲੌਗ ਉੱਤੇ ਪਬਲਿਸ਼ ਕੀਤੇ ਜਾਣ। ਰਾਇਟਰ ਤੁਹਾਨੂੰ ਵਿਡੀਓ ਐਮਐਸਐਨ (MSN) ਵਿਡੀਓ ਉੱਤੇ ਸੋਪਬਾਕਸ (Soapbox) ਜਾਂ ਯੂਟਿਊਬ (YouTube) ਉੱਤੇ ਪਬਲਿਸ਼ ਕਰਕੇ ਉਹਨਾਂ ਨੂੰ ਤੁਹਾਡੇ ਬਲੌਗ ਉੱਤੇ ਸ਼ਾਮਲ ਕਰਨ ਦਿੰਦਾ ਹੈ। ਰਾਇਟਰ ਵਿੱਚ ਕੋਈ ਫਾਇਦੇਮੰਦ ਫੀਚਰ ਪਹਿਲਾਂ ਹੀ ਉਪਲੱਬਧ ਕਰਵਾਏ ਗਏ ਹਨ, ਜਿਸ ਨਾਲ ਤੁਸੀਂ ਵਾਧੂ ਪਲੱਗ-ਇਨ ਜੋੜ ਸਕਦੇ ਹੋ ਤੇ ਹੋਰ ਵੀ ਕਰ ਸਕਦੇ ਹੋ।

ਆਈ ਐਮ (IM) (ਤੁਰੰਤ ਮੈਸੈਂਜ਼ਰ)

ਵਿੰਡੋਜ਼ ਲਾਈਵ ਮੈਸੈਂਜ਼ਰ ਨਾਲ ਜੁੜੇ ਰਹਿਣ ਲਈ ਮੱਦਦ ਕਰਦੀ ਹੈ, ਜਿਸ ਨਾਲ ਤੁਸੀਂ ਗੱਲਾਂ ਕਰ ਸਕਦ ਹੋ, ਫੋਟੋ ਸਾਂਝੀਆਂ ਕਰ ਸਕਦੇ ਹੋ ਤੇ ਤੁਸੀਂ ਖੇਡਾਂ ਖੇਡ ਸਕਦੇ ਹੋ ਅਤੇ ਤਸਵੀਰਾਂ ਵੀ ਆਪਸ 'ਚ ਬਦਲ ਸਕਦੇ ਹੋ। ਤੁਸੀਂ ਆਪਣੀਆਂ ਤਸਵੀਰਾਂ ਜਾਂ ਆਪਣੇ ਬਾਰੇ ਛੋਟੀ ਵਿਡੀਓ ਜੋੜ ਸਕਦੇ ਹੋ, ਜੋ ਤੁਹਾਡੇ ਮੂਡ ਨਾਲ ਬਦਲੀ ਜਾ ਸਕਦੀ ਹੈ, ਲੋਕਾਂ ਨੂੰ ਦੱਸੋ ਕਿ ਤੁਸੀਂ ਕਿਹੜੇ ਗਾਣੇ ਸੁਣ ਰਹੇ ਹੋ ਅਤੇ ਗੱਲਬਾਤ ਵਿੰਡੋ ਵਿੱਚ ਪਸੰਦੀਦਾ ਸੀਨ ਲਗਾਉ। ਤੁਸੀਂ ਗੱਲਬਾਤ ਵਿੰਡੋ ਵਿੱਚ ਫੋਟੋ ਡਰੈਗ ਕਰ ਸਕਦੇ ਹੋ ਤੇ ਵੇਖਾ ਸਕਦੇ ਹੋ, ਜਦੋਂ ਤੁਸੀਂ ਗੱਲਾਂ ਕਰ ਰਹੇ ਹੋ। ਤੁਸੀਂ ਸੰਪਰਕਾਂ ਨੂੰ ਉਹਨਾਂ ਦੇ ਕੰਪਿਊਟਰ ਉੱਤੇ ਆਪਣੀਆਂ ਫੋਟੋ ਸੰਭਾਲਣ ਵੀ ਦੇ ਸਕਦੇ ਹੋ। ਜੇ ਤੁਹਾਡੇ ਨਾਲ ਗੱਲਾਂ ਕਰਦਿਆਂ ਕਿਸੇ ਨੂੰ ਆਪਣਾ ਕੰਪਿਊਟਰ ਛੱਡਣਾ ਵੀ ਪਿਆ ਤਾਂ ਤੁਸੀਂ ਮੈਸੈਂਜ਼ਰ ਨੂੰ ਉਹਨਾਂ ਦੇ ਮੋਬਾਇਲ ਫੋਨ ਉੱਤੇ ਐਸਐਮਐਸ (SMS) ਟੈਕਸਟ ਸੁਨੇਹੇ ਵੀ ਭੇਜ ਸਕਦੇ ਹੋ।

ਈਮੇਲ

ਮੇਲ ਨੇ ਤੁਹਾਡੇ ਹਾਟਮੇਲ (Hotmail), ਜੀਮੇਲ ਅਤੇ ਹੋਰ ਅਕਾਊਂਟ ਕਈ ਕੈਲੰਡਰਾਂ ਸਮੇਤ ਇੱਕਠੇ ਉਪਲੱਬਧ ਕਰਵਾ ਦਿੱਤੇ ਹਨ। ਮੇਲ ਨੇ ਆਉਟਲੁੱਕ ਐਕਸਪ੍ਰੈਸ ਦੀ ਵਰਤੋਂ 'ਚ ਸੌਖਾਈ ਦੇ ਨਾਲ ਵਿੰਡੋਜ਼ ਲਾਈਵ ਦੀ ਸਪੀਡ ਨੂੰ ਜੋੜ ਦਿੱਤਾ ਹੈ। ਪੁਰਾਣੇ ਸੁਨੇਹੇ ਅਤੇ ਕੈਲੰਡਰ ਈਵੈਂਟ ਮੇਲ ਵਿੱਚ ਵਰਤੇ ਜਾ ਸਕਦੇ ਹਨ ਜਦੋਂ ਕਿ ਤੁਸੀਂ ਆਫਲਾਈਨ ਹੋਵੋ। ਤੁਸੀਂ ਜਵਾਬ ਲਿਖ ਸਕਦੇ ਹੋ ਅਤੇ ਤਦ ਸੈਕਰੋਨਾਈਜ਼ ਤੇ ਸੁਨੇਹਿਆਂ ਨੂੰ ਭੇਜ ਸਕਦੇ ਹੋ, ਜਦੋਂ ਤੁਸੀਂ ਫੇਰ ਕੁਨੈਕਟ ਹੋਵੇ। ਵਿੰਡੋਜ਼ ਲਾਈਵ ਮੇਲ ਕਈ ਈਮੇਲ ਅਕਾਊਂਟਾਂ ਵਿੱਚ ਤੁਹਾਡੀ ਈਮੇਲ ਸੁਰੱਖਿਆ ਨੂੰ ਵੱਧ ਤੋਂ ਵੱਧ ਰੱਖਣ ਲਈ ਮੱਦਦ ਕਰਦੀ ਹੈ। ਸਪੈਮ ਫਿਲਟਰ ਤੁਹਾਨੂੰ ਜੰਕ ਤੋਂ ਦੂਰ ਰੱਖਣ ਲਈ ਮੱਦਦ ਕਰਦਾ ਹੈ ਅਤੇ ਤੁਹਾਨੂੰ ਦੱਸਦਾ ਹੈ ਜਦੋਂ ਕੋਈ ਸੁਨੇਹਾ ਸ਼ੱਕੀ ਲੱਗਦਾ ਹੈ। ਤੁਸੀਂ ਸੁਨੇਹਾ ਹਟਾ ਵੀ ਸਕਦੇ ਹੋ ਅਤੇ ਭੇਜਣ ਵਾਲੇ ਉੱਤੇ ਇੱਕ ਕਲਿੱਕ ਨਾਲ ਹੀ ਪਾਬੰਦੀ ਲਗਾ ਸਕਦੇ ਹੋ। ਵਿੰਡੋਜ ਲਾਈਵ ਮੇਲ ਵਿੱਚ ਤੁਹਾਡਾ ਕੈਲੰਡਰ ਤੁਹਾਨੂੰ ਤੁਹਾਡੇ ਵਲੋਂ ਤਹਿ ਕੀਤੀਆਂ ਮੁਲਾਕਾਤਾਂ ਦਾ ਟਰੈਕ ਰੱਖਣ ਲਈ ਮੱਦਦ ਕਰਦਾ ਹੈ। ਇਹ ਤੁਹਾਨੂੰ ਈਮੇਲ ਜਾਂ ਤੁਹਾਡੇ ਮੋਬਾਇਲ ਜੰਤਰ ਜਾਂ ਮੈਸੈਂਜ਼ਰ ਉੱਤੇ ਰੀਮਾਈਡਰ ਵੀ ਭੇਜ ਸਕਦਾ ਹੈ, ਜੋ ਤੁਹਾਡੇ ਚੋਣ ਮੁਤਾਬਕ ਤੁਸੀਂ ਸੈੱਟ ਕਰ ਸਕਦੇ ਹੋ।

ਫੋਟੋ ਗੈਲਰੀ

ਆਪਣੀਆਂ ਫੋਟੋ ਅਤੇ ਵਿਡੀਓ ਨੂੰ ਆਪਣੇ ਕੈਮਰਾ ਤੋਂ ਆਪਣੇ ਪੀਸੀ ਉੱਤੇ ਲੈਣ ਲਈ ਪਲ-ਭਰ ਲੱਗਦਾ ਹੈ। ਤੁਸੀਂ ਆਪਣੀ ਪਸੰਦ ਦੀਆਂ ਫੋਟੋ ਨੂੰ ਲੱਭ ਸਕਦੇ ਅਤੇ ਉਹਨਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਭੇਜ ਸਕਦੇ ਹੋ। ਤੁਸੀਂ ਆਪਣੀਆਂ ਫੋਟੋ ਨੂੰ ਵਧੀਆ ਵੀ ਬਣਾ ਸਕਦੇ ਹੋ ਅਤੇ ਪ੍ਰਭਾਵੀ ਪੈਨਾਰਾਮਾਕ ਫੋਟੋ ਵੀ ਬਣਾ ਸਕਦੇ ਹੋ। ਤੁਸੀਂ ਫੋਟੋ ਨੂੰ ਆਨਲਾਈਨ ਐਲਬਮ ਵਿੱਚ ਜੋੜ ਸਕਦੇ ਹੋ ਜਾਂ ਉਹਨਾਂ ਨੂੰ ਈਮੇਲ 'ਚ ਭੇਜ ਸਕਦੇ ਜਾਂ ਪਰਿੰਟ ਕਰ ਸਕਦੇ ਹੋ। ਅਤੇ ਤੁਹਾਡੇ ਕੋਲ ਕੰਟਰੋਲ ਰਹਿੰਦਾ ਹੈ ਕਿ ਕੌਣ ਉਹਨਾਂ ਨੂੰ ਆਨਲਾਈਨ ਵੇਖ ਸਕੇ। ਫੋਟੋ ਗੈਲਰੀ ਆਟੋਮੈਟਿਕ ਹੀ ਤੁਹਾਡੀਆਂ ਫੋਟੋ ਵਿੱਚ ਲੋਕਾਂ ਨੂੰ ਲੱਭਦੀ ਹੈ, ਤਾਂ ਕਿ ਚਿਹਰੇ ਲਈ ਨਾਂ ਜੋੜ ਸਕੋ। ਬਾਅਦ ਵਿੱਚ ਤੁਹਾਨੂੰ ਕਿਸੇ ਵਿਅਕਤੀ ਦੀਆਂ ਫੋਟੋ ਵੇਖਣ ਲਈ ਉਸ ਦਾ ਨਾਂ ਲਿਖਣ ਦੀ ਹੀ ਲੋੜ ਹੈ। ਫੋਟੋ ਗੈਲਰੀ ਕੋਈ ਵੀ ਨਵੇਂ ਸ਼ਾਟ ਵੇਖਾਉਂਦੀ ਹੈ, ਜਦੋਂ ਉਹ ਵਿੰਡੋਜ਼ ਲਾਈਵ ਉੱਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ ਹਨ। ਫੋਟੋ ਗੈਲਰੀ ਦੀ ਮੱਦਦ ਨਾਲ ਤੁਸੀਂ ਆਪਣੀਆਂ ਫੋਟੋ ਨੂੰ ਹੋਰ ਵੀ ਵਧੀਆ ਵੇਖਾਉਣ ਲਈ ਐਕਸਪੋਜ਼ਰ, ਰੰਗ, ਵੇਰਵਾ ਅਡਜੱਸਟ ਕਰ ਸਕਦੇ ਹੋ ਜਾਂ ਆਟੋ ਅਡਜੱਸਟ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਹੈਰਾਨ ਕਰਨ ਵਾਲੇ ਪੈਨਾਰਾਮਾ ਵੀ ਬਣਾ ਸਕਦੇ ਹੋ। ਫੋਟੋ ਗੈਲਰੀ ਇੱਕ ਕਲਿੱਕ ਵਿੱਚ ਕੋਈ ਫੋਟੋ ਨੂੰ ਇੱਕਠਾ ਕਰ ਸਕਦੀ ਹੈ।

ਮੂਵੀ ਮੇਕਰ

ਮੂਵੀ ਮੇਕਰ ਨਾਲ ਤੁਸੀਂ ਆਪਣੀਆਂ ਫੋਟੋ ਅਤੇ ਵਿਡੀਓ ਨਾਲ ਮੂਵੀ ਅਤੇ ਸਲਾਈਡ ਸ਼ੋ ਬਣਾ ਸਕਦੇ ਅਤੇ ਸਾਂਝੇ ਵੀ ਕਰ ਸਕਦੇ ਹੋ। ਆਪਣੀਆਂ ਵਿਡੀਓ, ਫੋਟੋ, ਸੰਗੀਤ ਨੂੰ ਆਟੋਮੈਟਿਕ ਹੀ ਵਧੀਆ ਮੂਵੀ ਵਿੱਚ ਬਦਲੋ। ਆਟੋ-ਮੂਵੀ ਟਾਈਟਲ, ਕਰੈਡਿਟ, ਟਰਾਂਸੈਕਸ਼ਨ, ਤੇ ਪਰਭਾਵ ਜੋੜ ਸਕਦੀ ਹੈ ਅਤੇ ਉਹਨਾਂ ਨੂੰ ਵਿਡੀਓ ਲਈ ਇੱਕਠੇ ਕਰ ਸਕਦੀ ਹੈ। ਆਪਣੀ ਮੂਵੀ ਨੂੰ ਵਰਤੋਂ ਲਈ ਸੌਖੇ ਐਡੀਟਿੰਗ ਟੂਲ ਨਾਲ ਪਸੰਦੀ ਮੁਤਾਬਕ ਬਣਾ ਸਕਦੇ ਹੋ। ਵਿਡੀਓ ਕਲਿੱਪ ਦੇ ਭਾਗਾਂ ਨੂੰ ਕੱਟ ਦਿਓ, ਜਿੰਨ੍ਹੇ ਤੁਸੀਂ ਵੇਖਾਉਣੇ ਚਾਹੁੰਦੇ ਹੋ। ਤੁਸੀਂ ਵਿਡੀਓ ਲਈ ਸੰਗੀਤ ਤੇ ਪ੍ਰਭਾਵ, ਜਿਵੇਂ ਪੈਨ ਤੇ ਜ਼ੂਮ ਕਰਨਾ ਨੂੰ ਜੋੜ ਸਕਦੇ ਹੋ। ਆਪਣੀਆਂ ਫੋਟੋ ਤੇ ਸੰਗੀਤ ਅਤੇ ਮੂਵੀ ਮੇਕਰ ਦੇ ਐਡੀਟਿੰਗ ਟੂਲ ਦੀ ਵਰਤੋਂ ਕਰਕੇ ਬਹੁਤ ਵਧੀਆ ਦਿੱਸਣ ਵਾਲੇ ਸਲਾਈਡ ਸ਼ੋ ਬਣਾਉ। ਜਿਵੇਂ ਸੰਗੀਤ ਚੱਲਦਾ ਹੈ, ਆਪਣੀਆਂ ਫੋਟੋਆਂ ਨੂੰ ਉੱਡਦਾ ਵੇਖੋ ਅਤੇ ਆਪਣੀ ਮੂਵੀ ਦੇ ਸਿਤਾਰਿਆਂ ਦੇ ਚਿਹਰੇ ਵੇਖਣ ਲਈ ਜ਼ੂਮ ਇਨ ਕਰੋ। ਤੁਸੀਂ ਆਪਣੀ ਮੂਵੀ ਨੂੰ ਮੂਵੀ ਮੇਕਰ ਤੋਂ ਸਿੱਧਾ ਯੂਟਿਊਬ ਉੱਤੇ ਪਬਲਿਸ਼ ਕਰੋ ਜਾਂ ਆਪਣੀ ਮੂਵੀ ਨੂੰ ਕਈ ਫਾਰਮੈਟ ਵਿੱਚ ਸਾਂਝਾ ਕਰੋ, ਜਿਸ ਵਿੱਚ ਡੀਵੀਡੀ ਫਾਰਮੈਟ ਵੀ ਸ਼ਾਮਲ ਹੈ।

ਟੂਲਬਾਰ

ਵਿੰਡੋਜ਼ ਲਾਈਵ ਟੂਲਬਾਰ ਨਾਲ, ਤੁਹਾਡੇ ਕੋਲ ਵਿੰਡੋਜ਼ ਲਾਈਵ ਤੇ ਬਿੰਗ (Bing) ਲਈ ਸੌਖੀ ਪਹੁੰਚ ਹਮੇਸ਼ਾ ਰਹਿੰਦੀ ਹੈ, ਭਾਵੇਂ ਤੁਸੀਂ ਵੈੱਬ ਉੱਤੇ ਕਿਤੇ ਵੀ ਜਾਉ। ਤੁਸੀਂ ਵੇਖ ਸਕਦੇ ਹੋ ਕਿ ਤੁਹਾਡੇ ਵਿੰਡੋਜ਼ ਲਾਈਵ ਨੈੱਟਵਰਕ ਵਿੱਚ ਲੋਕ ਕੀ ਕਹਿ ਰਹੇ ਹਨ, ਫੋਟੋ ਸਾਂਝੀਆਂ ਕਰ ਰਹੇ ਹਨ, ਅਤੇ ਜਿਹੜੇ ਲਿੰਕ ਉਹ ਸਾਂਝੇ ਕਰ ਰਹੇ ਹਨ, ਸਿਰਫ਼ ਆਪਣੀ ਟੂਲਬਾਰ ਵਿੱਚ। ਤੁਸੀਂ ਟੂਲਬਾਰ ਵਿੱਚ ਆਪਣੀ ਖੋਜ ਨੂੰ ਤੁਰੰਤ ਸੋਧ ਸਕਦੇ ਹੋ ਅਤੇ ਬਿੰਗ ਤੋਂ ਸਬੰਧਿਤ ਆਈਟਮਾਂ ਵੀ ਵੇਖ ਸਕਦੇ ਹੋ। ਸੌਖੀ ਤਰ੍ਹਾਂ ਲਗਾਤਾਰ ਖੋਜ ਕਰੋ, ਜੋ ਕਿ ਪਹਿਲਾਂ ਕੀਤੀ ਗਈ ਹੈ ਅਤੇ ਹਰਮਨਪਿਆਰੀਆਂ ਖੋਜਾਂ ਵੀ ਵੇਖੋ। ਇੱਕ ਕਲਿੱਕ ਨਾਲ, ਤੁਸੀਂ ਆਪਣੀਆਂ ਪਸੰਦੀਦਾ ਵੈੱਬਸਾਈਟਾਂ ਨੂੰ ਵਿੰਡੋਜ਼ ਲਾਈਵ ਉੱਤੇ ਆਪਣੇ ਨੈੱਟਵਰਕ ਵਿੱਚ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਤੁਸੀਂ ਆਪਣੇ ਇੰਟਰਨੈੱਟ ਐਕਸਪਲੋਰਰ ਫੇਵਰਿਟਸ ਨੂੰ ਕਈ ਕੰਪਿਊਟਰਾਂ ਉੱਤੇ ਸੈਕਰੋਨਾਈਜ਼ ਕਰ ਸਕਦੇ ਹੋ, ਸਾਈਨ ਕਰੋ, ਅਤੇ ਉਹਨਾਂ ਨੂੰ ਕਿਸੇ ਵੀ ਕੰਪਿਊਟਰ ਉੱਤੇ ਵਰਤੋਂ, ਜਿਸ ਉੱਤੇ ਤੁਹਾਡੇ ਕੋਲ ਵਿੰਡੋਜ਼ ਲਾਈਵ ਟੂਲਬਾਰ ਇੰਸਟਾਲ ਹੈ। ਤੁਸੀਂ ਆਪਣੀ ਟੂਲਬਾਰ ਤੋਂ ਹੀ ਆਪਣਾ ਵਿੰਡੋਜ਼ ਲਾਈਵ ਹਾਟਮੇਲ ਇਨਬਾਕਸ ਵੇਖ ਸਕਦੇ ਹੋ, ਬਿਨਾਂ ਆਪਣੇ ਖੋਲ੍ਹੇ ਵੈੱਬ ਪੇਜ਼ ਨੂੰ ਛੱਡੇ ਬਿਨਾਂ। ਕਈ ਕਿਸਮ ਦੇ ਚੋਣਵੇਂ ਟੂਲਬਾਰ ਬਟਨਾਂ ਵਿੱਚ ਚੁਣੋ, ਜੋ ਤੁਹਾਨੂੰ ਵੈੱਬ ਪੇਜ਼ ਅਨੁਵਾਦ ਕਰਨ, ਫਿਲਮ ਜਾਣਕਾਰੀ ਲੱਭਣ, ਵਿਕਿਪੀਡਿਆ ਉੱਤੇ ਖੋਜ ਕਰਨ, ਈਬੇ ਉੱਤੇ ਨਿਗ੍ਹਾ ਰੱਖਣ ਅਤੇ ਕਈ ਕੁਝ ਹੋਰ ਕਰਨ ਲਈ ਸਹਾਇਕ ਹਨ।

ਸੁਰੱਖਿਆ

ਫੈਮਲੀ ਸੇਫਟੀ ਸਹੂਲਤ ਨਾਲ, ਤੁਸੀਂ ਤਹਿ ਕਰ ਸਕਦੇ ਹੋ ਕਿ ਤੁਹਾਡੇ ਬੱਚੇ ਇੰਟਰਨੈੱਟ ਕਿਵੇਂ ਵਰਤਣ। ਤੁਸੀਂ ਖੋਜ ਨੂੰ ਸੀਮਿਤ ਕਰ ਸਕਦੇ ਹੋ, ਵੈੱਬਸਾਈਟ ਦੀ ਨਿਗਰਾਨੀ ਕਰਨ ਅਤੇ ਉਸ ਉੱਤੇ ਪਾਬੰਦੀ ਲਗਾ ਜਾਂ ਹਟਾ ਸਕਦੇ ਹੋ ਅਤੇ ਤਹਿ ਕਰ ਸਕਦੇ ਹੋ ਕਿ ਤੁਹਾਡੇ ਬੱਚੇ ਵਿੰਡੋਜ਼ ਲਾਈਵ ਸਪੇਸ, ਮੈਸੈਂਜ਼ਰ ਜਾਂ ਹਾਟਮੇਲ ਵਿੱਚ ਕਿਸ ਨਾਲ ਕਮਿਊਨੀਕੇਸ਼ਨ ਕਰ ਸਕਦੇ ਹਨ। ਹਰੇਕ ਬੱਚਾ ਪੀਸੀ ਉੱਤੇ ਆਪਣੇ ਖੁਦ ਦੇ ਵਿੰਡੋਜ਼ ਅਕਾਊਂਟ ਨਾਲ ਲਾਗ ਇਨ ਕਰਦਾ ਹੈ ਭਾਵ ਕਿ ਉਹ ਸਭ ਖੁਦ ਦੀਆਂ ਆਪਣੀਆਂ ਸੈਟਿੰਗ ਰੱਖਦੇ ਹਨ ਅਤੇ ਤੁਸੀਂ ਵੱਖ ਵੱਖ ਰਿਪੋਰਟਾਂ ਲੈਂਦੇ ਹੋ ਅਤੇ ਹਰੇਕ ਬੱਚੇ ਲਈ ਫਿਲਟਰ ਕਰਦੇ ਹੋ। ਵੈੱਬ ਫਿਲਟਰਿੰਗ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਆਨਲਾਈਨ ਸਮੱਗਰੀ ਤੋਂ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਦੀ ਹੈ, ਜੋ ਕਿ ਤੁਸੀਂ ਚਾਹੁੰਦੇ ਹੋ ਕਿ ਉਹ ਨਾ ਵੇਖਣ, ਹਰੇਕ ਬੱਚੇ ਲਈ ਵੱਖ ਵੱਖ ਸੈਟਿੰਗ ਨਾਲ। ਪੂਰੇ ਵੇਰਵੇ ਸਮੇਤ ਸਰਗਰਮੀ ਰਿਪੋਰਟਾਂ ਤੁਹਾਨੂੰ ਵੇਖਾਉਂਦੀਆਂ ਹਨ ਹਰੇਕ ਬੱਚੇ ਵਲੋਂ ਖੋਲ੍ਹੀਆਂ ਗਈਆਂ ਵੈੱਬਸਾਈਟਾਂ, ਉਹਨਾਂ ਵਲੋਂ ਕਿਹੜੇ ਪਰੋਗਰਾਮ ਵਰਤੇ ਗਏ, ਅਤੇ ਉਹਨਾਂ ਨੇ ਕੰਪਿਊਟਰ ਉੱਤੇ ਕਿੰਨਾ ਸਮਾਂ ਬਿਤਾਇਆ। ਬਿਲਟ-ਇਨ ਸੰਪਰਕ ਪਰਬੰਧਕ ਤੁਹਾਨੂੰ ਤਹਿ ਕਰਨ ਦਿੰਦਾ ਹੈ ਕਿ ਤੁਹਾਡੇ ਬੱਚੇ ਵਿੰਡੋਜ਼ ਲਾਈਵ ਸਪੇਸਜ਼, ਮੈਸੈਂਜ਼ਰ ਅਤੇ ਹਾਟਮੇਲ ਉੱਤੇ ਕਿਸ ਨਾਲ ਗੱਲਾਂ ਕਰ ਸਕਦੇ ਹਨ। ਆਨਲਾਈਨ ਜਾ ਕੇ ਫੈਮਲੀ ਸੇਫਟੀ ਵੈੱਬਸਾਈਟ ਉੱਤੇ ਜਾਉ ਤਾਂ ਕਿ ਹਰੇਕ ਬੱਚੇ ਦੀ ਸੁਰੱਖਿਆ ਸੈਟਿੰਗ ਸੈੱਟ ਕਰੋ, ਇਸਕਰਕੇ ਇਸ ਦਾ ਪ੍ਰਬੰਧ ਹੋਰ ਵੀ ਸੌਖਾ ਹੈ, ਜਦੋਂ ਤੁਸੀਂ ਘਰ ਨਹੀਂ ਹੋ।
This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.