Skip Ribbon Commands
Skip to main content

ਵਿੰਡੋਜ਼ 7

 
ਵਿੰਡੋਜ਼ 7 ਨੂੰ ਹੋਰ ਤੇਜ਼ ਅਤੇ ਵੱਧ ਭਰੋਸੇਯੋਗ ਕਾਰਗੁਜ਼ਾਰੀ ਲਈ ਡਿਜ਼ਾਇਨ ਕੀਤਾ ਗਿਆ ਹੈ, ਤਾਂ ਕਿ ਤੁਹਾਡਾ ਪੀਸੀ ਉਂਝ ਹੀ ਕੰਮ ਕਰੇ, ਜਿਵੇਂ ਤੁਸੀਂ ਚਾਹੁੰਦੇ ਹੋ। ਵਿੰਡੋਜ਼ 7 ਨੂੰ ਵਿੰਡੋਜ਼ ਲਾਈਨ ਲਈ ਵੱਧ ਫੋਕਸ, ਅਗਲੇ ਅੱਪਗਰੇਡ ਵਜੋਂ ਤਿਆਰ ਕੀਤਾ ਗਿਆ ਸੀ, ਜਿਸ ਦਾ ਮਕਸਦ ਐਪਲੀਕੇਸ਼ਨ, ਅਤੇ ਹਾਰਡਵੇਅਰ ਨਾਲ ਪੂਰੀ ਤਰ੍ਹਾਂ ਅਨੁਕੂਲ ਹੋਣਾ ਹੈ। ਭਾਸ਼ਾ ਇੰਡੀਆ ਆਈ ਐਮ ਈ ਦੇ ਰਾਹੀਂ ਭਾਰਤੀ ਯੂਜ਼ਰ ਵਿੰਡੋਜ਼ 7 ਭਾਸ਼ਾ ਸਹਿਯੋਗ ਨੂੰ ਵਰਤ ਸਕਦੇ ਹਨ।

ਨਵੇਂ ਫੀਚਰ

ਨਵਾਂ ਫੀਚਰ, ਜਿਸ ਦਾ ਨਾਂ ਜੰਪ ਲਿਸਟ ਹੈ, ਪੇਸ਼ ਕੀਤਾ ਗਿਆ ਹੈ, ਜਿਸ ਨੂੰ ਤੁਹਾਡੀਆਂ ਪਸੰਦੀਦਾ ਤਸਵੀਰਾਂ, ਗੀਤ, ਵੈੱਬਸਾਈਟਾਂ ਅਤੇ ਡੌਕੂਮੈਂਟ ਲਈ ਤੇਜ਼ ਵਰਤੋਂ ਲਈ ਵਰਤਿਆ ਜਾ ਸਕਦਾ ਹੈ। ਵਿੰਡੋਜ਼ ਟਾਸਕਬਾਰ ਵਧੀਆ ਥੰਮਨੇਲ ਝਲਕ, ਵਰਤਣ ਲਈ ਸੌਖੇ ਆਈਕਾਨਾਂ ਅਤੇ ਕਸਟਮਾਈਜ਼ ਕਰਨ ਦੇ ਹੋਰ ਢੰਗਾਂ ਲਈ ਸਹਾਇਕ ਹੈ। ਕਾਰਗੁਜ਼ਾਰੀ ਸੁਧਾਰ ਇੰਝ ਕੀਤੇ ਗਏ ਹਨ ਕਿ ਇਹ ਤੁਰੰਤ ਸਲੀਪ ਅਤੇ ਰੀਜਿਊਮ ਹੋਣ ਲਈ ਡਿਜ਼ਾਇਨ ਕੀਤੇ ਹਨ, ਘੱਟ ਮੈਮੋਰੀ ਵਰਤੋਂ ਅਤੇ ਯੂਐਸਬੀ (USB) ਜੰਤਰ ਤੇਜ਼ ਨਾਲ ਵਰਤੇ ਜਾ ਸਕਣ।
ਵਿੰਡੋਜ਼ 7 ਦੀ ਵਿੱਲਖਣ ਦਿੱਖ ਐਰੋ (Aero) ਦਾ ਨਤੀਜਾ ਹੈ, ਖਾਸ ਦਿੱਖ ਤਜਰਬਾ, ਜੋ ਕਿ ਤੁਹਾਡੇ ਪੀਸੀ ਨਾਲ ਕੰਮ ਕਰਨ ਨੂੰ ਦਿਲਚਸਪ ਬਣਾਉਂਦਾ ਹੈ। ਵਿੰਡੋਜ਼ ਦਾ ਬਾਰਡਰ ਪਾਰਦਰਸ਼ੀ ਕੱਚ ਤੋਂ ਬਣਿਆ ਜਾਪਦਾ ਹੈ, ਜਿਸ ਵਿੱਚ ਕਈ ਰੰਗ ਸਕੀਮਾਂ ਵਿੱਚ ਉਭਰਦੀ ਸ਼ੇਡਿੰਗ ਹੈ। ਵਿੰਡੋਜ਼ ਵਿੱਚ ਵਿੰਡੋ ਬਾਰਡਰ, ਨਵੀਂ ਦਿੱਖ ਵਾਲਾ ਸਟਾਰਟ ਮੇਨੂ ਅਤੇ ਟਾਸਕਬਾਰ ਤੇ ਐਰੋ ਥੀਮਾਂ ਵਿੱਚ ਹੋਰ ਸਭ ਨੂੰ ਇੱਕਠਾ ਦਿੱਤਾ ਗਿਆ ਹੈ, ਜਿਸ ਨੂੰ ਸੌਖੀ ਤਰ੍ਹਾਂ ਬਦਲ ਸਕਦੇ ਹੋ, ਜਿਸ ਨਾਲ ਆਪਣੇ ਕੰਪਿਊਟਰ ਦੀ ਦਿੱਖ ਅਤੇ ਸਾਊਂਡ ਨੂੰ ਕੁਝ ਸਧਾਰਨ ਸਟੈਪ ਵਿੱਚ ਬਦਲ ਸਕਦੇ ਹੋ।
ਹੋਮਗਰੁੱਪ (HomeGroup) ਕਈ ਢੰਗਾਂ ਵਿੱਚੋਂ ਇੱਕ ਹੈ, ਜਿਸ ਨੇ ਹੋਮ ਨੈਟਵਰਕਿੰਗ ਵਿੱਚੋਂ ਸਮੱਸਿਆ ਨੂੰ ਖਤਮ ਕੀਤਾ ਹੈ। ਵਿੰਡੋਜ਼-ਕੁਨੈਕਟ ਨਾਉ (WindowsConnect Now) ਹੋਰ ਫੀਚਰ ਹੈ, ਜਿਸ ਨਾਲ ਤੁਸੀਂ ਨਾਲ ਤੁਸੀਂ ਆਪਣੇ ਘਰ ਬੇਤਾਰ ਘਰ ਨੈਟਵਰਕਿੰਗ ਨੂੰ ਬਟਨ ਨੂੰ ਦਬਾਉਣ ਨਾਲ ਸੈਟਅੱਪ ਕਰ ਸਕਦੇ ਹੋ— ਇੱਕ ਵਾਈ-ਫਾਈ ਰਾਊਂਟਰ ਖਰੀਦੋ, ਜੋ ਕਿ “ਵਿੰਡੋਜ਼ 7 ਨਾਲ ਅਨੁਕੂਲ ਹੈ” ਸਟਿੱਕਰ ਰੱਖਦਾ ਹੋਵੇ। ਜਦੋਂ ਤੁਹਾਡਾ ਨੈੱਟਵਰਕ ਸੈਟਅੱਪ ਹੋ ਗਿਆ ਤਾਂ ਨਵਾਂ ਉਪਲੱਬਧ ਨੈੱਟਵਰਕ ਵੇਖੋ ਮੇਨੂ ਕੁਨੈਕਸ਼ਨ ਹੋਣ ਨੂੰ ਸੌਖਾ ਬਣਾ ਦਿੰਦਾ ਹੈ। ਟਾਸਕਬਾਰ ਵਿੱਚ ਲੱਭੋ, ਇਹ ਤੁਹਾਨੂੰ ਸਭ ਚੋਣਾਂ ਵੇਖਾਉਂਦਾ ਹੈ—ਵਾਈ-ਫਾਈ, ਮੋਬਾਇਲ ਬਰਾਡਬੈਂਡ, ਡਾਇਲਅੱਪ, ਜਾਂ ਕਾਰਪੋਰੇਟ ਵੀਪੀਐਨ(VPN)— ਇੱਕ ਹੀ ਥਾਂ। ਕੁਝ ਕੁ ਕਲਿੱਕ ਕਰੋ ਅਤੇ ਤੁਸੀਂ ਕਰ ਲਿਆ।
ਵਿੰਡੋਜ਼ 7 ਨੂੰ ਇੰਝ ਵੀ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਤੁਹਾਨੂੰ ਲੈਪਟਾਪ ਬੈਟਰੀਆਂ ਤੋਂ ਵੱਧ ਸਮਾਂ ਕੰਮ ਲੈਣ ਵਿੱਚ ਮੱਦਦ ਕਰ ਸਕੇ। ਉਦਾਹਰਨ ਲਈ, ਇਹ ਤੁਹਾਡੇ ਈਥਰਨੈੱਟ ਜੈਕ ਤੋਂ ਊਰਜਾ ਬੰਦ ਕਰ ਦਿੰਦੀ ਹੈ, ਜਦੋਂ ਤੁਸੀਂ ਉਸ ਦੀ ਵਰਤੋਂ ਨਹੀਂ ਕਰਦੇ ਅਤੇ ਤੁਹਾਡੀ LCD ਸਕਰੀਨ ਨੂੰ ਆਟੋਮੈਟਿਕ ਡਿਮ ਕਰਨ ਦਿੰਦੀ ਹੈ, ਜੋ ਕਿ ਤੁਹਾਡੀ ਊਰਜਾ ਨੂੰ ਵੱਡੀ ਮਾਤਰਾ 'ਚ ਵਰਤਦੀ ਹੈ, ਇਸ ਨਾਲ ਉਸ ਨੂੰ ਘਟਾਇਆ ਜਾ ਸਕਦਾ ਹੈ, ਜੇ ਕੰਪਿਊਟਰ ਬਹੁਤ ਸਮੇਂ ਲਈ ਵਿਹਲਾ ਰਹੇ।

ਨਵਾਂ ਵਿੰਡੋਜ਼ 7 ਫੀਚਰ, ਜਿਸ ਨੂੰ ਲਾਇਬਰੇਰੀ ਕਹਿੰਦੇ ਹਨ, ਦਿੱਤਾ ਗਿਆ ਹੈ, ਜੋ ਕਿ ਫਾਇਲਾਂ ਨੂੰ ਭੰਡਾਰ ਵਿੱਚ ਗਰੁੱਪ ਕਰਨ ਲਈ ਸਹਾਇਕ ਹੈ, ਇਹ ਪਰਵਾਹ ਕੀਤੇ ਬਿਨਾਂ ਕਿ ਉਹ ਕਿੱਥੇ ਹਨ ਜਾਂ ਉਹਨਾਂ ਨੂੰ ਕੀ ਕਹਿੰਦੇ ਹਨ। ਲਾਇਬਰੇਰੀ ਵਿੱਚ 50 ਤੱਕ ਟਿਕਾਣੇ ਹੋ ਸਕਦੇ ਹਨ। ਤੁਸੀਂ ਨਵੀਆਂ ਲਾਇਬਰੇਰੀਆਂ ਵੀ ਬਣਾ ਸਕਦੇ ਹੋ—ਅਤੇ ਉਹਨਾਂ ਨੂੰ ਜੋ ਵੀ ਤੁਸੀਂ ਚਾਹੋ ਕਹਿ ਸਕਦੇ ਹੋ। ਉਦਾਹਰਨ ਲਈ ਆਰਚੀਟੈਕਚਰ ਬਿਲਡਿੰਗ ਪਰੋਜੈਕਟ ਲਈ ਬਲਿਊਪ੍ਰਿੰਟ, ਕੰਟਰੈਕਟ, ਅਤੇ ਫੋਟੋ ਲਈ ਲਾਇਬਰੇਰੀ ਬਣਾ ਸਕਦਾ ਹੈ।
ਵਿੰਡੋਜ਼ 7 ਨਾਲ ਫਾਇਲਾਂ, ਫੋਲਡਰਾਂ, ਪਰੋਗਰਾਮਾਂ ਅਤੇ ਫੋਟੋ ਨੂੰ ਲੱਭਣਾ ਸੌਖਾ ਹੈ। ਤੁਸੀਂ ਸਟਾਰਟ ਮੇਨੂ ਜਾਂ ਕਿਸੇ ਵੀ ਖੁੱਲ੍ਹੀ ਵਿੰਡੋ ਤੋਂ ਖੋਜ ਬਾਕਸ ਦੀ ਵਰਤੋਂ ਕਰਕੇ ਲਗਭਗ ਹਰ ਚੀਜ਼ ਲੱਭ ਸਕਦੇ ਹੋ। ਸਟਾਰਟ ਮੇਨੂ ਉੱਤੇ ਖੋਜ ਬਾਕਸ ਅਕਸਰ ਪਹਿਲਾਂ ਥਾਂ ਹੁੰਦੀ ਹੈ, ਜਦੋਂ ਤੁਸੀਂ ਤੁਹਾਨੂੰ ਚਾਹੀਦੀ ਚੀਜ਼ ਲੱਭਣੀ ਚਾਹੁੰਦੇ ਹੋ। ਤੁਸੀਂ ਸਟਾਰਟ ਮੇਨੂ ਤੋਂ ਖੋਜ ਬਾਕਸ ਨੂੰ ਆਪਣੇ ਕੰਪਿਊਟਰ ਉੱਤੇ ਸਟੋਰ ਕੀਤੀਆਂ ਫਾਇਲਾਂ, ਫੋਲਡਰ, ਪਰੋਗਰਾਮ ਅਤੇ ਈਮੇਲ ਸੁਨੇਹੇ ਲੱਭਣ ਲਈ ਵਰਤ ਸਕਦੇ ਹੋ। ਕੇਵਲ ਸਟਾਰਟ ਬਟਨ ਦੱਬੋ ਅਤੇ ਖੋਜ ਬਾਕਸ ਵਿੱਚ ਲਿਖਣਾ ਸ਼ੁਰੂ ਕਰੋ। ਜਿਵੇਂ ਤੁਸੀਂ ਲਿਖੀ ਜਾਂਦੇ ਹੋ, ਸਟਾਰਟ ਮੇਨੂ ਵਿੱਚ ਆਈਟਮਾਂ ਵੇਖਾਈ ਦਿੰਦੀਆਂ ਜਾਂਦੀਆਂ ਹਨ, ਜੋ ਕਿ ਤੁਹਾਡੇ ਵਲੋਂ ਲਿਖੇ ਟੈਕਸਟ ਨਾਲ ਮਿਲਦੀਆਂ ਹਨ।

ਵਿੰਡੋਜ਼ ਟੱਚ ਤੁਹਾਡੇ ਕੰਪਿਊਟਰ ਨਾਲ ਟੱਚ ਸਕਰੀਨ ਤਕਨਾਲੋਜੀ ਦੀ ਵਰਤੋਂ ਕਰਕੇ ਕੰਮ ਕਰਨ ਦਾ ਆਮ ਢੰਗ ਹੈ। ਜਦੋਂ ਤੁਸੀਂ ਵਿੰਡੋਜ਼ 7 ਨੂੰ ਟੱਚ ਸਕਰੀਨ ਪੀਸੀ ਨਾਲ ਵਰਤਦੇ ਹੋ ਤਾਂ ਤੁਸੀਂ ਇਸ ਨੂੰ ਆਪਣੇ ਉਂਗਲਾਂ ਨਾਲ ਕੰਟਰੋਲ ਕਰ ਸਕਦੇ ਹੋ। ਮਲਟੀ ਟੱਚ ਤਕਨਾਲੋਜੀ ਦੇ ਲਈ ਸਹਿਯੋਗ ਨਾਲ, ਵਿੰਡੋਜ਼ 7 ਨੇ ਸੰਭਵਾਨਾਵਾਂ ਦਾ ਨਵਾਂ ਸੰਸਾਰ ਖੋਲ੍ਹ ਦਿੱਤਾ ਹੈ। ਦੋ ਵਾਰ ਟੱਚ ਕਰਨ ਦਾ ਮਤਲਬ ਹੈ ਦੋ ਵਾਰ ਟੈਪ ਕਰਨਾ। ਇੰਟਰਨੈੱਟ ਐਕਲਪਲੋਰਰ 8 ਵਿੱਚ, ਤੁਸੀਂ ਸਕਰੀਨ ਉੱਤੇ ਉਂਗਲ ਨੂੰ ਉੱਤੇ ਜਾਂ ਹੇਠਾਂ ਕਰਕੇ ਵੈੱਬਪੇਜ਼ ਡਰੈਗ ਕਰ ਸਕਦੇ ਹੋ। ਫੋਟੋ ਵਿਊਰ ਵਿੱਚ, ਜ਼ੂਮ ਲਈ ਦੋ ਉਂਗਲਾਂ ਨੂੰ ਸਕਰੀਨ ਉੱਤੇ ਦੂਰ ਲੈ ਜਾਉ ਜਾਂ ਫੋਟੋ ਘੁੰਮਾਉਣ ਲਈ ਇੱਕ ਉਂਗਲ ਨੂੰ ਦੂਜੀ ਦੇ ਦੁਆਲੇ ਘੁੰਮਾਉ।
ਵਿੰਡੋਜ਼ 7 ਵਿੱਚ ਮਾਈਕਰੋਸਾਫਟ ਟੱਚ ਪੈਕ ਅੱਗੇ ਕੀ ਹੈ ਦੀ ਝਲਕ ਦਿੰਦਾ ਹੈ। ਨਵੇਂ ਪੈਕ, ਜੋ ਕਿ ਕੁਝ ਟੱਚ ਸਕਰੀਨ ਪੀਸੀ ਉੱਤੇ ਆਵੇਗਾ, ਵਿੱਚ 3-ਡੀ ਵੁਰਚੁਅਲ ਧਰਤੀ ਸ਼ਾਮਲ ਹੈ, ਜਿਸ ਨੂੰ ਤੁਸੀਂ ਆਪਣੇ ਹੱਥ ਨਾਲ ਘੁੰਮਾ ਸਕਦੇ ਹੋ। ਮਾਈਕਰੋਸਾਫਟ ਸਰਫੇਸ ਗਲੋਬ ਉੱਤੇ ਬਿੰਦੂ ਛੂਹੋ ਅਤੇ ਇਹ ਫੈਲਣਯੋਗ ਰੂਪ ਵਿੱਚ ਜ਼ੂਮ ਇਨ ਹੋ ਜਾਵੇਗਾ।

ਵਿੰਡੋਜ਼ 7 ਸਿਸਟਮ ਲੋੜ
 •                                                                                                            1 ਗੀਗਾਹਰਟਜ਼ (GHz)
 • ਜਾਂ ਤੇਜ਼ 32-ਬਿੱਟ (x86) ਜਾਂ 64-ਬਿੱਟ (x64) ਪਰੋਸੈਸਰ
 •                                                                                                            1 ਗੀਗਾਬਾਈਟ (GB)
 • RAM (32-ਬਿੱਟ) ਜਾਂ 2 GB RAM (64-ਬਿੱਟ)
 •                                                                                                            16 GB ਉਪਲੱਬਧ ਹਾਰਡ     
 • ਡਿਸਕ ਥਾਂ (32-ਬਿੱਟ) ਜਾਂ 20 GB (64-ਬਿੱਟ)
 •                                                                                                            DirectX 9 ਗਰਾਫਿਕਸ   
 • ਡਿਵਾਇਸ WDDM 1.0 ਜਾਂ ਨਵੇਂ ਡਰਾਇਵਰ ਨਾਲ
  This site uses Unicode and Open Type fonts for Indic Languages. Powered by Microsoft SharePoint
  ©2017 Microsoft Corporation. All rights reserved.