Skip Ribbon Commands
Skip to main content

ਮਾਈਕਰੋਸਾਫਟ ਪਾਵਰਪੁਆਇੰਟ ੨੦੦੭

 

ਮਾਈਕਰੋਸਾਫਟ ਆਫਿਸ ਪਾਵਰਪੁਆਇੰਟ ੨੦੦੭ ਤੇਜ਼ੀ ਨਾਲ ਵੱਧ-ਪ੍ਰਭਾਵੀ, ਡਾਇਨੈਮਿਕ ਪਰਿਜੈੱਟੇਸ਼ਨ ਬਣਾਉਣ ਲਈ ਸਹਾਇਕ ਹੈ, ਜਦੋਂ ਕਿ ਵਰਕਫਲੋ ਤੇ ਸੌਖੀ ਤਰ੍ਹਾਂ ਜਾਣਕਾਰੀ ਸਾਂਝੀ ਕਰਨ ਦੇ ਢੰਗਾਂ ਦਾ ਏਕੀਕਰਨ ਕੀਤਾ ਗਿਆ ਹੈ। ਆਫਿਸ ਪਾਵਰਪੁਆਇੰਟ ੨੦੦੭ ਨੇ ਬਹੁਤ ਸੋਹਣੀਆਂ ਵੇਖਾਈ ਦੇਣ ਵਾਲੀਆਂ ਪਰਿਜੈੱਟੇਸ਼ਨਾਂ ਬਣਾਉਣ ਦਾ ਕੰਟਰੋਲ ਸੌਖੇ ਯੂਜ਼ਰ ਇੰਟਰਫੇਸ ਤੇ ਗਰਾਫਿਕਸ ਫਾਰਮੈਟਾਂ ਲਈ ਲਚਕੀਲੀਆਂ ਫਾਰਮੈਟ ਬਣਾਉਣ ਸਹੂਲਤਾਂ ਨਾਲ ਯੂਜ਼ਰ ਦੇ ਹੱਥ ਵਿੱਚ ਦਿੱਤਾ ਹੈ।

 

ਸਰਲ (ਫਲੂਐਂਟ) ਯੂਜ਼ਰ ਇੰਟਰਫੇਸ
 ਆਫਿਸ ਪਾਵਰਪੁਆਇੰਟ ੨੦੦੭ ਵਿੱਚ ਆਫਿਸ ਸਰਲ ਇੰਟਰਫੇਸ ਨੇ ਪਰਿਜੈੱਟੇਸ਼ਨ ਬਣਾਉਣ, ਪੇਸ਼ ਕਰਨ, ਤੇ ਸਾਂਝਾ ਕਰਨ ਨੂੰ ਸੌਖਾ ਤੇ ਵਧੀਆ ਅਨੁਭਵ ਬਣਾ ਦਿੱਤਾ ਹੈ। ਯੂਜ਼ਰ ਕੋਲ ਇਕਸਾਰ ਵਰਕਸਪੇਸ ਵਿੱਚ ਪਾਵਰ-ਪੁਆਇੰਟ ਦੇ ਭਰਪੂਰ ਫੀਚਰ ਤੇ ਸਹੂਲਤਾਂ ਹਨ, ਜੋ ਕਿ ਰੁਕਾਵਟ ਘੱਟ ਤੋਂ ਘੱਟ ਆਉਣ ਦਿੰਦੇ ਹਨ ਤੇ ਨਤੀਜੇ ਤੁਰੰਤ ਤੇ ਸੌਖੀ ਤਰ੍ਹਾਂ ਲੈਣ ਲਈ ਮੱਦਦ ਕਰਦੇ ਹਨ।
 ਯੂਜ਼ਰ ਆਫਿਸ ਪਾਵਰਪੁਆਇੰਟ ੨੦੦੭ ਵਿੱਚ ਹੀ ਸਬੰਧ, ਵਰਕਫਲੋ, ਜਾਂ ਲੜੀਬੱਧ ਡਾਈਗਰਾਮ ਸੌਖੀ ਤਰ੍ਹਾਂ ਬਣਾ ਸਕਦੇ ਹਨ। ਯੂਜ਼ਰ ਬਿੰਦੀਆਂ ਵਾਲੀ ਲਿਸਟ ਨੂੰ ਸਮਾਰਟਆਰਟ (SmartArt) ਡਾਈਗਾਰਮ ਨਾਲ ਬਦਲ ਜਾਂ ਮੌਜੂਦਾ ਡਾਈਗਰਾਮ ਸੋਧ ਜਾਂ ਅੱਪਡੇਟ ਕਰ ਸਕਦੇ ਹਨ। ਯੂਜ਼ਰ ਲਈ ਆਫਿਸ ਸਰਲ ਯੂਜ਼ਰ ਇੰਟਰਫੇਸ ਵਿੱਚ ਪਰਸੰਗ ਡਾਈਗਰਾਮ ਮੇਨੂ ਨਾਲ ਭਰਪੂਰ ਫਾਰਮੈਟ ਚੋਣਾਂ ਦਾ ਫਾਇਦਾਂ ਲੈਣ ਵੀ ਬਹੁਤ ਸੌਖਾ ਹੈ।

 

ਸਲਾਈਡ ਲਾਇਬਰੇਰੀ
 ਪਾਵਰ-ਪੁਆਇੰਟ ਸਲਾਈਡ ਲਾਇਬਰੇਰੀ ਨਾਲ, ਯੂਜ਼ਰ ਸਲਾਈਡਾਂ ਦੇ ਮਕਸਦ ਨੂੰ ਮਾਈਕਰੋਸਾਫਟ ਆਫਿਸ ਸ਼ੇਅਰਪੁਆਇੰਟ ਸਰਵਰ ੨੦੦੭ ਰਾਹੀਂ ਸਹਾਇਕ ਸਰਵਰ ਉੱਤੇ ਸਟੋਰ ਕੀਤੀ ਮੌਜੂਦਾ ਪਰਿਜੈੱਟੇਸ਼ਨ ਤੋਂ ਸੌਖੀ ਤਰ੍ਹਾਂ ਬਦਲ ਸਕਦਾ ਹੈ। ਇਸ ਨਾਲ ਨਾ ਕੇਵਲ ਪਰਿਜੈੱਟੇਸ਼ਨ ਬਣਾਉਣ ਦਾ ਸਮਾਂ ਬਚ ਜਾਂਦਾ ਹੈ, ਬਲਕਿ ਸਾਈਟ ਤੋਂ ਕੋਈ ਵੀ ਸ਼ਾਮਿਲ ਕੀਤੀ ਸਲਾਇਡ ਨੂੰ ਸਰਵਰ ਵਰਜਨ ਨਾਲ ਸਿੰਕਰੋਨਾਈਜ਼ ਕੀਤਾ ਜਾ ਸਕਦਾ ਹੈ ਜਿਸ ਨਾਲ ਪਰਿਜੈੱਟੇਸ਼ਨ ਦੀ ਸਮੱਗਰੀ ਦਾ ਤਾਜ਼ਾ ਹੋਣਾ ਯਕੀਨੀ ਬਣਾਇਆ ਜਾ ਸਕਦਾ ਹੈ।
 ਆਫਿਸ ਪਾਵਰਪੁਆਇੰਟ ੨੦੦੭  ਵਿੱਚ, ਯੂਜ਼ਰ ਆਪਣੀ ਪਸੰਦ ਦੇ ਸਲਾਈਡ ਲੇਆਉਟ ਬਣਾ ਤੇ ਸੰਭਾਲ ਸਕਦੇ ਹਨ, ਜਿਸ ਨਾਲ ਯੂਜ਼ਰ ਆਪਣਾ ਕੀਮਤੀ ਸਮਾਂ ਲੇਆਉਟ ਨੂੰ ਨਵੀਆਂ ਸਲਾਈਡਾਂ ਵਿੱਚ ਕੱਟਣ ਤੇ ਚੇਪਣ ਜਾਂ ਲੇਆਉਟ ਵਾਲੀ ਸਲਾਈਡ ‘ਚੋਂ ਸਮੱਗਰੀ ਹਟਾਉਣ ਵਿੱਚ ਖ਼ਰਾਬ ਹੋਣ ਤੋਂ ਬਚਾ ਸਕਦੇ ਹਨ। ਪਾਵਰ-ਪੁਆਇੰਟ ਸਲਾਇਡ ਲਾਇਬਰੇਰੀ ਨਾਲ, ਇਹ ਪਸੰਦੀਦਾ ਸਲਾਈਡਾਂ ਨੂੰ ਹੋਰਾਂ ਨਾਲ ਵੀ ਸਾਂਝਾ ਕੀਤਾ ਜਾ ਸਕਦਾ ਹੈ ਤਾਂ ਕਿ ਬਣਾਈਆਂ ਪਰਿਜੈੱਟੇਸ਼ਨਾਂ ਦੀ ਝਲਕ ਤੇ ਰਵੱਈਆ ਇਕਸਾਰ ਤੇ ਪੇਸ਼ੇਵਰ ਰਹੇ।

 

ਥੀਮ
 ਡੌਕੂਮੈਂਟ ਥੀਮ ਯੂਜ਼ਰ ਨੂੰ ਪੂਰੀ ਪਰਿਜੈੱਟੇਸ਼ਨ ਦੀ ਝਲਕ ਤੇ ਰਵੱਈਆ ਕੇਵਲ ਇੱਕ ਕਲਿੱਕ ਨਾਲ ਹੀ ਬਦਲਣ ਲਈ ਸਹਾਇਕ ਹੈ। ਪਰਿਜੈੱਟੇਸ਼ਨ ਦਾ ਥੀਮ ਬਦਲਣ ਨਾਲ ਨਾ ਕੇਵਲ ਬੈਕਗਰਾਊਂਡ ਰੰਗ ਬਦਲਦਾ ਹੈ, ਬਲਕਿ ਡਾਈਗਰਾਮ, ਸਾਰਣੀਆਂ, ਚਾਰਟ ਤੇ ਫੋਂਟ ਦਾ ਰੰਗ, ਇੱਥੋਂ ਤੱਕ ਕਿ ਪਰਿਜੈੱਟੇਸ਼ਨ ਵਿੱਚ ਲਾਈਆਂ ਬਿੰਦੀਆਂ ਦਾ ਸਟਾਇਲ ਵੀ ਬਦਲਿਆ ਜਾਂਦਾ ਹੈ। ਇੱਕ ਥੀਮ ਲਾਗੂ ਕਰਨ ਨਾਲ ਪੂਰੀ ਪਰਿਜੈਟੇਸ਼ਨ ਦੀ ਪੇਸ਼ੇਵਰ ਤੇ ਇਕਸਾਰ ਝਲਕ ਬਣ ਜਾਂਦੀ ਹੈ।
 ਯੂਜ਼ਰ ਟੈਕਸਟ, ਸਾਰਣੀਆਂ, ਚਾਰਟ ਤੇ ਹੋਰ ਪਰਿਜੈਟੇਸ਼ਨ ਭਾਗਾਂ ਦੀ ਵਰਤੋਂ ਪਹਿਲਾਂ ਨਾਲੋਂ ਕਿਤੇ ਸੌਖੇ ਤੇ ਭ
ਰਪੂਰ ਢੰਗ ਨਾਲ ਕਰ ਸਕਦੇ ਹਨ। ਆਫਿਸ ਪਾਵਰਪੁਆਇੰਟ ੨੦੦੭ ਨੇ ਇਨ੍ਹਾਂ ਟੂਲਾਂ ਨੂੰ ਇਕਸਾਰ ਯੂਜ਼ਰ ਇੰਟਰਫੇਸ ਤੇ ਪਰਸੰਗ ਮੇਨੂ ਰਾਹੀਂ ਢੁੱਕਵੇਂ ਰੂਪ ‘ਚ ਉਪਲੱਬਧ ਕਰਵਾ ਦਿੱਤਾ ਹੈ।

 

ਫਾਇਲ ਪਰਿਵਰਤਨ
 ਆਫਿਸ ਪਾਵਰਪੁਆਇੰਟ ਪਰਿਜੈੱਟੇਸ਼ਨ ਫਾਇਲਾਂ ਨੂੰ ਕਿਸੇ ਵੀ ਸਾਫਟਵੇਅਰ ਪਲੇਅਫਾਰਮ ਉੱਤੇ ਯੂਜ਼ਰ ਨਾਲ ਸਾਂਝਾ ਕਰਨ ਲਈ XML ਪੇਪਰ ਸਪੈਸੀਫਿਕੇਸ਼ਨ (XPS) ਅਤੇ PDF ਵਿੱਚ ਬਦਲਿਆ ਜਾ ਸਕਦਾ ਹੈ।
 ਨਵਾਂ, ਕੰਪਰੈੱਸਡ ਮਾਈਕਰੋਸਾਫਟ ਆਫਿਸ ਪਾਵਰ-ਪੁਆਇੰਟ XML ਫਾਰਮੈਟ ਫਾਇਲ ਆਕਾਰ ਨੂੰ ਬਹੁਤ ਘਟਾ ਦਿੰਦਾ ਹੈ, ਜਦੋਂ ਕਿ ਖ਼ਰਾਬ ਹੋਈਆਂ ਫਾਇਲਾਂ ਲਈ ਡਾਟਾ ਰਿਕਵਰੀ ਵਿੱਚ ਸੁਧਾਰ ਵੀ ਕੀਤੇ ਗਏ ਹਨ। ਇਹ ਨਵਾਂ ਫਾਰਮੈਟ ਸਟੋਰੇਜ਼ ਤੇ ਬੈਂਡਵਿਡਥ ਦੀ ਲੋੜ ਦੀ ਬਹੁਤ ਬੱਚਤ ਕਰਦਾ ਹੈ, ਜਿਸ ਨਾਲ IT ਮਾਹਿਰ ਉੱਤੇ ਦਬਾਅ ਘਟੇਗਾ।

 

ਗਰੂਵ ੨੦੦੭ (Groove 2007)
 ਗਰੂਵ ੨੦੦੭, ਨਵੀਂ ਸ਼ਾਮਲ ਕੀਤੀ ਸਹੂਲਤ ਹੈ, ਦੀ ਵਰਤੋਂ ਨਾਲ ਯੂਜ਼ਰ ਗਰੂਵ ਵਰਕਸਪੇਸ ਵਿੱਚ ਪਾਵਰਪਰਿਜ਼ੈੱਟੇਸ਼ਨ ਦੀ ਸਿੱਧੀ ਝਲਕ ਵੇਖ ਸਕਦੇ ਹਨ। ਯੂਜ਼ਰ ਸਾਂਝੇ ਤੌਰ ਉੱਤੇ ਤੇ ਅਸਲ ਸਮੇਂ ਵਿੱਚ ਆਪਣੇ ਸਾਥੀਆਂ ਨਾਲ ਇੱਕ ਪਰਿਜੈੱਟੇਸ਼ਨ ਵੇਖ ਅਤੇ ਉਸ ਉੱਤੇ ਕੰਮ ਕਰ ਸਕਦੇ ਹਨ, ਜਦੋਂ ਕਿ ਵਰਕਸਪੇਸ ਵਿੱਚ ਮੌਜੂਦ ਜਾਣਕਾਰੀ ਤੇ ਤੁਰੰਤ ਸੁਨੇਹੇ ਭੇਜਣ ਦੀ ਸਹੂਲਤ ਦਾ ਫਾਇਦਾ ਲੈ ਸਕਦੇ ਹਨ।

 

ਸ਼ੇਅਰਪੁਆਇੰਟ ਸਰਵਰ ੨੦੦੭
 ਆਫਿਸ ਪਾਵਰਪੁਆਇੰਟ ੨੦੦੭ ਤੇ ਆਫਿਸ ਸ਼ੇਅਰਪੁਆਇੰਟ ਸਰਵਰ ੨੦੦੭ ਨਾਲ, ਯੂਜ਼ਰ ਪਰਿਜੈੱਟੇਸ਼ਨ ਨੂੰ ਪੂਰੀ ਟੀਮ ਕੋਲ ਪੜਤਾਲ ਤੇ ਸੁਝਾਅ ਲਈ ਜਾਂ ਰਸਮੀ ਮਨਜ਼ੂਰੀ ਕਾਰਵਾਈ ਵਾਸਤੇ ਉਸ ਪਰਿਜੈੱਟੇਸ਼ਨ ਲਈ ਦਸਤਖਤ ਲਏ ਜਾ ਸਕਣ ਲਈ ਭੇਜ ਸਕਦਾ ਹੈ, ਜਿਸ ਨਾਲ ਸਾਂਝਾ ਕੰਮ ਕਰਨ ਦੀ ਕਾਰਵਾਈ ਬਹੁਤ ਹੀ ਸਰਲ ਤੇ ਸੌਖੀ ਹੋ ਗਈ ਹੈ।
ਯੂਜ਼ਰ ਬੇਲੋੜੀਦੀਆਂ ਟਿੱਪਣੀਆਂ, ਲੁਕਵੇਂ ਟੈਕਸਟ, ਜਾਂ ਨਿੱਜੀ ਪਛਾਣਯੋਗ ਜਾਣਕਾਰੀ ਨੂੰ ਡੌਕੂਮੈਂਟ ਇੰਸਪੈਕਟਰ ਰਾਹੀਂ ਲੱਭ ਅਤੇ ਹਟਾ ਸਕਦਾ ਹੈ, ਤਾਂ ਕਿ ਤੁਹਾਡੀ ਪਰਿਜੈੱਟੇਸ਼ਨ ਨੂੰ ਹੋਰਾਂ ਨਾਲ ਸਾਂਝਾ ਕਰਨ ਲਈ ਤਿਆਰ ਕੀਤਾ ਜਾ ਸਕੇ।


ਯੂਜ਼ਰ ਪਾਵਰਪੁਆਇੰਟ ਪਰਿਜੈੱਟੇਸ਼ਨ ਵਿੱਚ ਡਿਜ਼ਿਟਲ ਦਸਤਖਤ ਜੋੜ ਸਕਦਾ ਹੈ, ਜਿਸ ਨਾਲ ਯਕੀਨੀ ਬਣਾਉਣ ‘ਚ ਮੱਦਦ ਮਿਲਦੀ ਹੈ ਕਿ ਸਮਗੱਰੀ ਨੂੰ ਰੀਵਿਊ ਲਈ ਭੇਜਣ ਜਾਂ ਪਰਿਜੈੱਟੇਸ਼ਨ ਨੂੰ “ਫਾਈਨਲ” ਵਜੋਂ ਤਿਆਰ ਕਰਨ ਦੇ ਬਾਅਦ ਬਦਲਿਆ ਨਹੀਂ ਗਿਆ ਹੈ, ਜਿਸ ਨਾਲ ਅਣਚਾਹੇ ਬਦਲਾਅ ਤੋਂ ਬਚਿਆ ਜਾ ਸਕੇ। ਪਰਸੰਗ ਕੰਟਰੋਲ ਦੀ ਵਰਤੋਂ ਕਰਕੇ ਯੂਜ਼ਰ ਢੁੱਕਵੇਂ ਪਾਵਰਪੁਆਇੰਟ ਟੈਪਲੇਟ ਨੂੰ ਬਣਾ ਤੇ ਵਰਤਾ ਸਕਦਾ ਹੈ, ਜੋ ਕਿ ਯੂਜ਼ਰਾਂ ਨੂੰ ਠੀਕ ਜਾਣਕਾਰੀ ਦੇਣ ਲਈ ਅਗਵਾਈ ਕਰਦਾ ਹੈ, ਜਦੋਂ ਕਿ ਪਰਿਜੈੱਟੇਸ਼ਨ ਵਿੱਚ ਜਾਣਕਾਰੀ ਨੂੰ ਸੁਰੱਖਿਅਤ ਰੱਖਦਾ ਹੈ, ਜੋ ਕਿ ਬਦਲੀ ਨਹੀਂ ਜਾ ਸਕਦੀ।

This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.