Skip Ribbon Commands
Skip to main content
 

ਆਫਿਸ 2007

 
ਆਫਿਸ ਵਰਡ 2007 ਇੱਕ ਤਾਕਤਵਰ ਲਿਖਣ ਪਰੋਗਰਾਮ ਹੈ, ਜੋ ਕਿ ਤੁਹਾਨੂੰ ਲਿਖਣ ਟੂਲ ਦੇ ਸੰਖੇਪ ਸੈੱਟ ਦੇ ਨਾਲ ਵਰਤਣ ਲਈ ਸੌਖਾ ਮਾਈਕਰੋਸਾਫਟ ਫਲੂਐਂਟ ਯੂਜ਼ਰ ਇੰਟਰਫੇਸ ਰਾਹੀਂ ਡੌਕੂਮੈਂਟ ਬਣਾਉ ਅਤੇ ਸਾਂਝਾ ਕਰਨ ਲਈ ਸਹੂਲਤ ਦਿੰਦਾ ਹੈ। ਆਫਿਸ ਵਰਡ 2007 ਜਾਣਕਾਰੀ ਕਾਮਿਆਂ ਨੂੰ ਪਹਿਲਾਂ ਤੋਂ ਕਿਤੇ ਵੱਧ ਸੌਖੀ ਤਰ੍ਹਾਂ ਪੇਸ਼ੇਵਾਰ-ਦਿਸਣ ਵਾਲੀ ਸਮੱਗਰੀ ਬਣਾਉਣ ਲਈ ਮੱਦਦਗਾਰ ਹੈ। ਨਵੇਂ ਟੂਲਾਂ ਦੀ ਮੱਦਦ ਨਾਲ, ਤੁਸੀਂ ਪਹਿਲਾਂ-ਦੱਸੇ ਭਾਗਾਂ ਤੇ ਸਟਾਈਲ ਨਾਲ ਤੁਰੰਤ ਡੌਕੂਮੈਂਟ ਬਣਾ ਸਕਦੇ ਹੋ, ਨਾਲ ਨਾਲ ਵਰਡ ਵਿੱਚ ਹੀ ਬਲੌਗ ਲਿਖ ਅਤੇ ਪਬਲਿਸ਼ ਕਰ ਸਕਦੇ ਹੋ। ਮਾਈਕਰੋਸਾਫਟ ਆਫਿਸ ਸ਼ੇਅਰਪੁਆਇੰਟ ਸਰਵਰ 2007 ਦੇ ਨਾਲ ਵਧੀਆ ਢੰਗ ਨਾਲ ਐਂਟੀਗਰੇਸ਼ਨ ਅਤੇ ਨਵੇਂ XML-ਅਧਾਰਿਤ ਫਾਇਲ ਫਾਰਮੈਟ ਨੇ ਆਫਿਸ ਵਰਡ 2007 ਨੂੰ ਐਂਟੀਗਰੇਟਡ ਡੌਕੂਮੈਂਟ ਮੈਨਜੇਮੈਂਟ ਕੰਮ ਲਈ ਸਭ ਤੋਂ ਵਧੀਆ ਚੋਣ ਬਣਾ ਦਿੱਤਾ ਹੈ।

ਸਮਾਟ ਆਰਟ


ਸਮਾਟ ਆਰਟ ਡਾਈਗਰਾਮ ਅਟੇ ਨਵਾਂ ਚਾਰਟ ਬਣਾਉਣ ਇੰਜਣ ਡੌਕੂਮੈਂਟਾਂ ਵਿੱਚ ਤੁਹਾਨੂੰ ਪੇਸ਼ੇਵਰ ਦਿੱਖ ਜੋੜਣ ਲਈ ਮੱਦਦ ਕਰਦੇ ਹਨ। ਮਾਈਕਰੋਸਾਫਟ ਆਫਿਸ ਐਕਸਲ 2007 ਸਪਰੈੱਡਸ਼ੀਟ ਸਾਫਟਵੇਅਰ ਅਤੇ ਮਾਈਕਰੋਸਾਫਟ ਆਫਿਸ ਪਾਵਰਪੁਆਇੰਟ 2007 ਪਰਿਜੈਟੇਸ਼ਨ ਗਰਾਫਿਕਸ ਪਰੋਗਰਾਮ ਨਾਲ ਸਾਂਝੇ ਡਾਈਗਰਾਮ ਤੇ ਚਾਰਟਿੰਗ ਨਾਲ ਤੁਹਾਡੇ ਡੌਕੂਮੈਂਟ, ਸਪਰੈੱਡਸ਼ੀਟਾਂ, ਅਤੇ ਪਰਿਜੈਟੇਸ਼ਨਾਂ ਵਿੱਚ ਇੱਕ ਸਾਰ ਝਲਕ ਹੋਣ ਨੂੰ ਯਕੀਨੀ ਬਣਾਉਣ ਲਈ ਮੱਦਦ ਕਰਦਾ ਹੈ।

ਇਕੂਵੇਸ਼ਨ ਬਿਲਡਰ

ਇਕੂਵੇਸ਼ਨ ਬਿਲਡਰ ਤੁਹਾਨੂੰ ਸੋਧਣਯੋਗ, ਇਨ-ਲਾਈਨ ਗਣਿਤ ਸਮੀਕਰਨ ਬਣਾਉਣ ਲਈ ਅਸਲ ਗਣਿਤ ਨਿਸ਼ਾਨਾਂ, ਪਹਿਲਾਂ-ਤਿਆਰ ਸਮੀਕਰਨਾਂ, ਅਤੇ ਆਟੋਮੈਟਿਕ ਫਾਰਮੈਟ ਨਾਲ ਸਹਾਇਕ ਹੈ। ਸਿਟੇਸ਼ਨ ਮੈਨੇਜਰ ਅਤੇ ਰੈਂਫਰਸ ਬਿਲਡਰ ਤੁਹਾਨੂੰ ਰੈਫਰੈਂਸ, ਫੁੱਟਨੋਟ, ਐਂਡ-ਨੋਟ, ਟੇਬਲ ਆਫ਼ ਕਨਟੈਂਟ, ਚਿੱਤਰ ਦਾ ਟੇਬਲ, ਜਾਂ ਲੇਖਕਾਂ ਦਾ ਟੇਬਲ ਸ਼ਾਮਿਲ ਕਰਨ ਦੀ ਸਹੂਲਤ ਦਿੰਦੇ ਹਨ। ਆਫਿਸ ਫਲੂਐਂਟ ਯੂਜ਼ਰ ਇੰਟਰਫੇਸ ਟੂਲ ਦਿੰਦਾ ਹੈ, ਜਦੋਂ ਤੁਹਾਨੂੰ ਉਹਨਾਂ ਦੀ ਲੋੜ ਹੋਵੇ, ਸਾਫ਼ ਅਤੇ ਚੁਸਤ ਢੰਗ ਨਾਲ। ਲਾਈਵ ਵਿਜੁਅਲ ਝਲਕ, ਪਹਿਲਾਂ ਤਿਆਰ ਸਟਾਈਲ ਗੈਲਰੀਆਂ, ਟੇਬਲ ਫਾਰਮੈਟ ਅਤੇ ਹੋਰ ਸਮੱਗਰੀ ਤੁਹਾਨੂੰ ਆਫਿਸ ਵਲਡ 2007 ਦੀ ਸਮਰੱਥਾ ਤੋਂ ਹੋਰ ਵੀ ਕਰਨ ਲਈ ਮੱਦਦ ਕਰਦੇ ਹਨ।

ਬਿਲਡਿੰਗ ਬਲਾਕ

ਆਫਿਸ ਵਲਡ 2007 ਵਿੱਚ ਤੁਹਾਡੇ ਡੌਕੂਮੈਂਟ ਵਿੱਚ ਅਕਸਰ ਵਰਤੀ ਜਾਂਦੀ ਸਮੱਗਰੀ ਨੂੰ ਸ਼ਾਮਿਲ ਕਰਨ ਲਈ ਬਿਲਡਿੰਗ ਬਲਾਕ ਉਪਲਬੱਧ ਕਰਵਾਉਂਦਾ ਹੈ। ਕਵਰ ਪੇਜ਼ ਲਈ ਪਹਿਲਾਂ ਤਿਆਰ ਗੈਲਰੀਆਂ ਵਿੱਚੋਂ ਚੁਣੋ, ਹਵਾਲੇ, ਹੈੱਡਰ, ਅਤੇ ਫੁੱਟਰ ਨਾਲ ਆਪਣੇ ਡੌਕੂਮੈਂਟ ਨੂੰ ਹੋਰ ਵੀ ਪੇਸ਼ੇਵਰ ਬਣਾਉ। ਤੁਸੀਂ ਆਪਣੇ ਖੁਦ ਦੇ ਬਿਲਡਿੰਗ ਬਲਾਕ ਵੀ ਪਸੰਦੀਦਾ ਟੈਕਸਟ, ਜਿਵੇਂ ਕਿ ਕਾਨੂੰਨੀ ਦਾਆਵਾ ਟੈਕਸਟ, ਜਾਂ ਹੋਰ ਅਕਸਰ ਵਰਤੀ ਜਾਂਦੀ ਜਾਣਕਾਰੀ ਦੇ ਰੂਪ ਵਿੱਚ ਜੋੜਨ ਲਈ ਬਣਾ ਸਕਦੇ ਹੋ।

ਚਾਰਟਿੰਗ

ਨਵਾਂ ਚਾਰਟ ਅਤੇ ਡਾਈਗਰਾਮ ਬਣਾਉਣ ਦਾ ਫੀਚਰ, ਜਿਸ ਵਿੱਚ 3-ਡੀ ਸ਼ਕਲਾਂ, ਪਾਰਦਰਸ਼ਤਾ, ਸ਼ੈਡੋ, ਤੇ ਹੋਰ ਪ੍ਰਭਾਵ ਹਨ, ਤੁਹਾਨੂੰ ਪੇਸ਼ੇਵਰ-ਦਿੱਖ ਵਾਲੇ ਗਰਾਫਿਕਸ ਬਣਾਉਣ ਲਈ ਮੱਦਦਗਾਰ ਹੈ, ਨਤੀਜੇ ਵਜੋਂ ਵੱਧ ਪ੍ਰਭਾਵੀ ਡੌਕੂਮੈਂਟ ਬਣਦੇ ਹਨ।


ਤੁਰੰਤ ਸਟਾਈਲ ਅਤੇ ਡੌਕੂਮੈਂਟ ਥੀਮ ਦੀ ਵਰਤੋਂ ਤੁਸੀਂ ਟੈਕਸਟ ਦੀ ਦਿੱਖ, ਟੇਬਲ, ਅਤੇ ਗਰਾਫਿਕਸ ਨੂੰ ਪੂਰੇ ਡੌਕੂਮੈਂਟ ਵਿੱਚ ਆਪਣੇ ਪਸੰਦੀਦਾ ਸਟਾਈਲ ਜਾਂ ਰੰਗ ਸਕੀਮ ਨਾਲ ਮਿਲਾਉਣ ਲਈ ਬਦਲ ਸਕਦੇ ਹੋ। ਸ਼ੇਅਰਪੁਆਇੰਟ

ਆਫਿਸ ਵਲਡ 2007 ਨਾਲ ਤੁਸੀਂ ਆਪਣੇ ਸਾਥੀਆਂ ਤੋਂ ਪ੍ਰਭਾਵੀ ਢੰਗ ਨਾਲ ਸੁਝਾਅ ਲੈਣ ਲਈ ਡੌਕੂਮੈਂਟ ਉਹਨਾਂ ਨਾਲ ਸਾਂਝੇ ਕਰ ਸਕਦੇ ਹੋ। ਤੁਸੀਂ ਆਪਣੇ ਡੌਕੂਮੈਂਟ ਦੀ ਬੇਲੋੜੀਦੀ ਵੰਡ ਨੂੰ ਰੋਕਣ ‘ਚ ਮੱਦਦ ਕਰ ਸਕਦੇ ਹੋ ਅਤੇ ਯਕੀਨੀ ਬਣਾਉਣ ਵਿੱਚ ਵੀ ਮੱਦਦ ਕਰ ਸਕਦੇ ਹੋ ਕਿ ਪ੍ਰਾਈਵੇਟ ਟਿੱਪਣੀਆਂ ਜਾਂ ਲੁਕਵਾਂ ਟੈਕਸਟ ਪਬਲਿਸ਼ ਕਰਨ ਤੋਂ ਪਹਿਲਾਂ ਹਟਾ ਦਿੱਤੇ ਗਏ ਹਨ। ਹੁਣ ਖਾਸ ਡੌਕੂਮੈਂਟ ਉੱਤੇ ਸੁਝਾਅ ਦੇਣਾ ਜਾਂ ਰੀਵਿਊ ‘ਚ ਭਾਗ ਲੈਣ ਤੇ ਵਰਕਫਲੋ ਨੂੰ ਮਨਜ਼ੂਰ ਕਰਨਾ ਆਫਿਸ ਸ਼ੇਅਰ-ਪੁਆਇੰਟ ਸਰਵਰ 2007 ਨਾਲ ਪਹਿਲਾਂ ਨਾਲੋਂ ਸੌਖਾ ਹੋ ਗਿਆ ਹੈ।

ਟਰਾਈ-ਪੈਨ ਰੀਵਿਊ ਪੈਨਲ ਨੇ ਦੇ ਵਲਡ ਡੌਕੂਮੈਂਟ ਦੇ ਦੋ ਵਰਜਨਾਂ ਦੀ ਤੁਲਨਾ ਕਰਨ ਤੇ ਜੋੜਨ ਦੇ ਕੰਮ ਨੂੰ ਸੌਖਾ ਬਣਾ ਦਿੱਤਾ ਹੈ ਤਾਂ ਕਿ ਤੁਸੀਂ ਰੀਵਿਊਰਾਂ ਵਲੋਂ ਕੀਤੇ ਬਦਲਾਅ ਨੂੰ ਵੇਖੋ ਤਾਂ ਛੋਟੇ ਤੋਂ ਛੋਟੇ ਫ਼ਰਕ ਨੂੰ ਲੱਭ ਸਕੋ।ਡਿਜ਼ਿਟਲ ਦਸਤਖਤ

ਡਿਜ਼ਿਟਲ ਦਸਤਖਤ ਨੂੰ ਡੌਕੂਮੈਂਟ ਵਿੱਚ ਜੋੜਿਆ ਜਾ ਸਕਦਾ ਹੈ ਤਾਂ ਕਿ ਹੋਰਾਂ ਨੂੰ ਇਹ ਯਕੀਨ ਬਣਾਉਣ ਵਿੱਚ ਮੱਦਦ ਮਿਲ ਸਕੇ ਕਿ ਸਮੱਗਰੀ ਨੂੰ ਪਬਲਿਸ਼ ਕਰਨ ਦੇ ਬਾਅਦ ਬਦਲਿਆ ਨਹੀਂ ਗਿਆ ਹੈ। ਨਵਾਂ ਦਸਤਖਤ ਲਾਈਨ ਨੂੰ ਜੋੜਿਆ ਜਾ ਸਕਦਾ ਹੈ, ਜੋ ਕਿ ਹੋਰ ਵਲਡ ਯੂਜ਼ਰ ਨੂੰ ਉਹਨਾਂ ਦੇ ਦਸਤਖਤਾਂ ਲਈ ਪੁੱਛਿਆ ਜਾਵੇ ਜਾਂ ਤੁਹਾਡੇ ਡੌਕੂਮੈਂਟ ਵਿੱਚ ਦਿੱਖ ਡਿਜ਼ਿਟਲ ਦਸਤਖਤ ਦਿੱਤੇ ਜਾ ਸਕਣ।
This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.