Skip Ribbon Commands
Skip to main content

 

ਮਾਈਕਰੋਸਾਫਟ ਖੋਜ (Microsoft Research)

 

ਮਾਈਕਰੋਸਾਫਟ ਖੋਜ (MSR) ਇੱਕ ਸੰਸਾਰ ਪ੍ਰਸਿੱਧ ਸੰਗਠਨ ਹੈ, ਜਿਸ ਨੂੰ ਸਾਲ 1991 ਵਿੱਚ ਬਣਾਇਆ ਗਿਆ ਸੀ - ਜਿਸ ਦਾ ਨਿਸ਼ਾਨਾ ਕੰਪਿਊਟਰ ਦੇ ਖੇਤਰ ਵਿੱਚ ਆਮ ਤੇ ਤਕਨੀਕੀ ਖੋਜ ਹੈ। ਸੰਸਾਰ ਭਰ ਵਿੱਚ ਅੱਠ ਬਰਾਂਚਾਂ ਅਤੇ 800 ਤੋਂ ਵੱਧ ਖੋਜੀਆਂ ਨਾਲ ਇਹ ਕੰਪਿਊਟਰ ਵਿਗਿਆਨ ਦੇ ਖੇਤਰ ਵਿੱਚ ਇੱਕਲੀ ਸਭ ਤੋਂ ਵੱਡੀ ਖੋਜ ਇਕਾਈ ਹੈ।

 

ਖੋਜ ਕੰਪਿਊਟਰ ਦੇ 55 ਵੱਖ ਵੱਖ ਖੇਤਰਾਂ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ। ਐਮਐਸਆਰ (MSR) ਵਿੱਚ ਕੁਝ ਸਭ ਤੋਂ ਵੱਧ ਮਹਾਰਤ ਹਾਸਲ ਲੋਕ ਹਨ, ਜਿਸ ਵਿੱਚ ਪ੍ਰਸਿੱਧ ਟਰਨਿੰਗ ਇਨਾਮ ਜੇਤੂ ਵੀ ਸ਼ਾਮਲ ਹਨ

 

MSR ਵੈੱਬਸਾਈਟ ਪਬਲਿਸ਼ ਸ਼ੈਕਸ਼ਨ ਵਿੱਚ ਸਰੋਤਾਂ ਦਾ ਵੱਡਾ ਭੰਡਾਰ ਦਿੰਦੀ ਹੈ, ਜੋ ਕਿ ਸਿਖਾਂਦੂਰ ਤੇ ਮਾਹਰ ਖੋਜੀਆਂ ਦੇ ਕੰਮ ਆਉਂਦਾ ਹੈ। ਨਾਂ, ਲੇਖਕ ਤੇ ਵਿਸ਼ੇ ਨਾਲ ਖੋਜ ਬਾਰੇ ਜਾਣਕਾਰੀ ਸੌਖੀ ਤਰ੍ਹਾਂ ਪ੍ਰਾਪਤ ਕਰਨ ਲਈ ਉਪਲੱਬਧ ਕਰਵਾਇਆ ਗਿਆ ਹੈ। ਪਬਲਿਸ਼ ਕੀਤੀਆਂ ਚੀਜ਼ਾਂ ਨੂੰ ਫਿਲਟਰ ਕਰਨ ਦੀ ਵੀ ਸਹੂਲਤ ਹੈ।

 

ਉਨ੍ਹਾਂ ਲਈ, ਜੋ ਕਿ ਖੋਜ ਵਿੱਚ ਸਭ ਤੋਂ ਨਵੀਂ ਤਕਨਾਲੋਜੀ ਉੱਤੇ ਹੱਥ ਅਜ਼ਮਾਉਣਾ ਚਾਹੁੰਦੇ ਹਨ, ਉਹ ਪਰੋਜੈਕਟ ਸ਼ੈਕਸ਼ਨ ਵੇਖ ਸਕਦੇ ਹਨ - ਜਿੱਥੇ ਤਾਜ਼ਾ ਉਪਲੱਬਧ ਕਰਵਾਈ ਗਈ ਖੋਜ ਬਾਰੇ ਜਾਣਕਾਰੀ ਤੇ ਹਦਾਇਤਾਂ ਦਿੱਤੀਆਂ ਹੁੰਦੀਆਂ ਹਨ ਕਿ ਉਹ ਖੁਦ ਆਪ ਇਹ ਕਿਵੇਂ ਵਰਤ ਸਕਦੇ ਹਨ। ਖੋਜ ਖੇਤਰ ਤੇ ਟਿਕਾਣੇ ਲਈ ਫਿਲਟਰ ਉਪਲੱਬਧ ਕਰਵਾਏ ਜਾਂਦੇ ਹਨ। ਇਹ ਬਹੁਤ ਹੀ ਫਾਇਦੇਮੰਦ ਹੈ, ਜਦੋਂ ਸਹੀਂ ਜਾਣਕਾਰੀ ਲੱਭਣ ਦੀ ਲੋੜ ਹੁੰਦੀ ਹੈ।

 

ਭਾਵੇਂ ਤੁਸੀਂ ਸੰਖੇਪ ਜਿਹੀ ਜਾਣਕਾਰੀ ਵੇਖਣ ਵਾਲੇ ਹੋਵੋ ਜਾਂ ਗੰਭੀਰ ਸਿੱਖਣ ਵਾਲੇ, ਤਾਜ਼ਾ ਅੱਪਡੇਟ ਲੈਣ ਲਈ ਵਿਡੀਓ ਵੇਖ ਸਕਦੇ ਹੋ। ਹੋਰ ਜਾਣਕਾਰੀ ਲਈ  http://research.microsoft.com/ ਵੇਖੋ।

This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.