Skip Ribbon Commands
Skip to main content

 

ਵਿੰਡੋਜ਼ ਮਾਰਕੀਟਪਲੇਸ (Windows Marketplace)

 

ਵਿੰਡੋਜ਼ ਮਾਰੀਕਟਪਲੇਸ ਸਭ ਮਾਈਕਰੋਸਾਫਟ ਸਾਫਟਵੇਅਰ ਉਤਪਾਦ ਜਿਵੇਂ ਕਿ ਓਪਰੇਟਿੰਗ ਸਿਸਟਮ, ਪਰੋਡਕਟਿਵ ਸੂਟ, ਐਪਲੀਕੇਸ਼ਨ ਤੇ ਹੋਰ ਖਰੀਦਣ ਲਈ ਇੱਕੋ ਇੱਕ ਆਨਲਾਈਨ ਸਟਾਪ ਹੈ। ਇਸ ਨੂੰ ਵਿੰਡੋਜ਼ ਲਾਈਵ ID ਰਾਹੀਂ ਵਰਤਿਆ ਜਾ ਸਕਦਾ ਹੈ।

 

ਵਿੰਡੋਜ਼ ਮਾਰੀਕਟਪਲੇਸ ਡਿਜ਼ਿਟਲ ਲਾਕਰ ਦਿੰਦਾ ਹੈ, ਜੋ ਕਿ ਤੁਹਾਨੂੰ ਕਈ ਵਪਾਰਕ ਤੇ ਉਤਪਾਦ ਕੈਟਾਲਾਗ ਵੇਖਣ ਲਈ ਸਹਾਇਕ ਹੈ। ਇਹ ਤੁਹਾਨੂੰ ਸੁਰੱਖਿਅਤ ਡਿਜ਼ਿਟਲ ਲਾਕਰ ਸਹਾਇਕ ਰਾਹੀਂ ਖਰੀਦੇ ਹੋਏ ਸਾਫਟਵੇਅਰ ਨੂੰ ਸੁਰੱਖਿਅਤ ਢੰਗ ਨਾਲ ਡਾਊਨਲੋਡ ਕਰਨ ਦਿੰਦਾ ਹੈ। ਇਹ ਸਹੂਲਤ ਕੇਵਲ ਅਮਰੀਕਾ ਦੇ ਗਾਹਕਾਂ ਨੂੰ ਹੀ ਉਪਲੱਬਧ ਹੈ।

 

ਮਾਈਕਰੋਸਾਫਟ ਨੇ 2008 ਵਿੱਚ ਐਲਾਨ ਕੀਤਾ ਸੀ ਕਿ ਇਹ ਹੁਣ ਵਿੰਡੋਜ਼ ਮਾਰਕੀਟਪਲੇਸ ਨੂੰ ਜਾਰੀ ਨਹੀਂ ਰੱਖੇਗੀ, ਇਸ ਦੀ ਬਜਾਏ ਲੋਕਾਂ ਨੂੰ ਉਨ੍ਹਾਂ ਦੇ ਮਾਈਕਰੋਸਾਫਟ ਸਟੋਰ ਉੱਤੇ ਜਾਣਾ ਪਵੇਗਾ। 2009 ਦੇ ਸ਼ੁਰੂ ਵਿੱਚ, ਵਿੰਡੋਜ਼ ਮਾਰਕੀਟਪਲੇਸ ਨੂੰ ਮੋਬਾਇਲ ਲਈ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਵਿੰਡੋਜ਼ ਫੋਨ 7 ਮਾਰਕੀਟਪਲੇਸ ਨਾਲ ਬਦਲਿਆ ਗਿਆ ਹੈ।

 

ਵਿੰਡੋਜ਼ ਮਾਰਕੀਟਪਲੇਸ ਇਸ ਸਮੇਂ ਮਾਈਕਰੋਸਾਫਟ ਸਟੋਰ ਵੱਲ ਭੇਜਦੀ ਦਿੰਦੀ ਹੈ। ਮਾਈਕਰੋਸਾਫਟ ਸਟੋਰ ਵਿੰਡੋਜ਼, ਆਫਿਸ ਉਤਪਾਦ ਸੂਟ, ਡਿਜ਼ਾਇਨ ਟੂਲ, ਡਿਵੈਲਪਰ ਟੂਲ, ਕਿਤਾਬਾਂ, ਨੈੱਟਬੁੱਕ, ਲੈਪਟਾਪ, ਵਿੰਡੋਜ਼ ਫੋਨ, ਖੇਡਾਂ, ਸਹਾਇਕ ਸਮੱਗਰੀ ਤੇ ਕਈ ਕੁਝ ਹੋਰ ਉਪਲੱਬਧ ਕਰਵਾਉਂਦਾ ਹੈ।

 

ਖਰੀਦਦਾਰੀ ਇੰਟਰਫੇਸ ਵਰਤਣ ਲਈ ਸੌਖਾ ਹੈ, ਕਿਉਂਕਿ ਇਹ ਸਭ ਤੋਂ ਖਾਸ ਉਤਪਾਦ ਮੁੱਖ ਸਫੇ ਉੱਤੇ ਵੇਖਾਉਂਦਾ ਹੈ। ਕੁਝ ਕੁ ਕਲਿੱਕ ਕਰਕੇ ਤੁਸੀਂ ਆਪਣੀ ਪਸੰਦ ਮੁਤਾਬਕ ਸਾਫਟਵੇਅਰ/ਹਾਰਡਵੇਅਰ ਖਰੀਦ ਸਕਦੇ ਹੋ, ਜਦੋਂ ਕਿ ਤੁਸੀਂ ਖਰੀਦ ਜਾ ਰਹੀ ਵਸਤੂ ਦੇ ਅਸਲੀ ਹੋਣ ਬਾਰੇ ਪੂਰਾ ਭਰੋਸਾ ਰੱਖ ਸਕਦੇ ਹੋ। ਖਾਸ ਦੇਸ਼ਾਂ ਵਿੱਚ ਭੇਜਣ ਤੇ ਪਹੁੰਚਣ ਦਾ ਪ੍ਰਬੰਧ ਵੀ ਹੈ, ਤਾਂ ਕਿ ਢੁੱਕਵੇਂ ਮੁੱਲ ਉੱਤੇ ਤੁਰੰਤ ਡਿਲਵਰੀ ਕੀਤੀ ਜਾ ਸਕੇ।

 

ਹੋਰ ਜਾਣਕਾਰੀ ਲਈ www.windowsmarketplace.com ਉੱਤੇ ਜਾਉ

This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.