Skip Ribbon Commands
Skip to main content

ਆਫਿਸ ਐਕਸਲ 2007

 
ਨਵੇਂ ਨਤੀਜਾ-ਅਧਾਰਿਤ ਯੂਜ਼ਰ ਇੰਟਰਫੇਸ ਨੇ ਤੁਹਾਡੇ ਲਈ ਮਾਈਕਰੋਸਾਫਟ ਆਫਿਸ ਐਕਸਲ ਨਾਲ ਕੰਮ ਕਰਨਾ ਸੌਖਾ ਬਣਾ ਦਿੱਤਾ ਹੈ। ਕਮਾਂਡ ਅਤੇ ਫੀਚਰ, ਜੋ ਕਿ ਅਕਸਰ ਗੁੰਝਲਦਾਰ ਮੇਨੂ ਅਤੇ ਟੂਲਬਾਰ ਵਿੱਚ ਛਿੱਪ ਜਾਂਦੇ ਸਨ, ਹੁਣ ਕੰਮ-ਮੁਤਾਬਕ ਟੈਬਾਂ ਉੱਤੇ ਲੱਭਣੇ ਸੌਖੇ ਹੋ ਗਏ ਹਨ, ਜੋ ਕਿ ਕਮਾਂਡ ਤੇ ਫੀਚਰਾਂ ਲਈ ਲਾਜ਼ੀਕਲ ਗਰੁੱਪ ਹਨ। ਕਈ ਡਾਈਲਾਗ ਬਾਕਸਾਂ ਨੂੰ ਡਰੌਪ-ਡਾਊਨ ਗੈਲਰੀਆਂ ਨਾਲ ਬਦਲਿਆ ਗਿਆ ਹੈ, ਜੋ ਕਿ ਉਪਲੱਬਧ ਚੋਣਾਂ, ਅਤੇ ਵੇਰਵੇ ਸਮੇਤ ਟੂਲ-ਟਿੱਪ ਜਾਂ ਸਧਾਰਨ ਝਲਕ ਦਿੰਦਾ ਹੈ, ਤਾਂ ਕਿ ਤੁਸੀਂ ਸਹੀਂ ਚੋਣ ਕਰ ਸਕੋ।

ਥੀਮ


ਆਫਿਸ ਐਕਸਲ 2007 ਵਿੱਚ, ਤੁਸੀਂ ਆਪਣੀ ਵਰਕਸੀਟ ਵਿੱਚ ਡਾਟੇ ਨੂੰ ਥੀਮ ਲਾਗੂ ਕਰਕੇ ਅਤੇ ਖਾਸ ਸਟਾਇਲ ਚੁਣ ਕੇ ਤੁਰੰਤ ਫਾਰਮੈਟ ਕਰ ਸਕਦੇ ਹੋ। ਥੀਮ ਨੂੰ ਹੋਰ 2007 ਆਫਿਸ ਰੀਲਿਜ਼ ਪਰੋਗਰਾਮ, ਜਿਵੇਂ ਕਿ ਮਾਈਕਰੋਸਾਫਟ ਆਫਿਸ ਵਲਡ ਅਤੇ ਮਾਈਕਰੋਸਾਫਟ ਆਫਿਸ ਪਾਵਰਪੁਆਇੰਟ ਨਾਲ ਸਾਂਝਾ ਕੀਤਾ ਜਾ ਸਕਦਾ ਹੈ, ਜਦੋਂ ਕਿ ਸਟਾਇਲ ਨੂੰ ਐਕਸ-ਖਾਸ ਆਈਟਮਾਂ ਦੇ ਫਾਰਮੈਟ, ਜਿਵੇਂ ਕਿ ਐਕਸਲ ਟੇਬਲ, ਚਾਰਟ, ਪਿਵੋਟਟੇਬਲ, ਸ਼ਕਲਾਂ, ਜਾਂ ਡਾਈਗਰਾਮ ਮੁਤਾਬਕ ਬਦਲਣ ਲਈ ਡਿਜ਼ਾਇਨ ਕੀਤਾ ਗਿਆ ਹੈ।

ਕਤਾਰ ਅਤੇ ਕਾਲਮ

ਆਫਿਸ ਐਕਸਲ 2007 10 ਲੱਖ ਕਤਾਰਾਂ ਅਤੇ 15 ਹਜ਼ਾਰ ਕਾਲਮ ਪ੍ਰਤੀ ਵਰਕਸ਼ੀਟ ਲਈ ਸਹਾਇਕ ਹੈ। ਖਾਸ ਤੌਰ ਉਤੇ ਆਫਿਸ ਐਕਸਲ 2007 ਗਰਿੱਡ ਵਿੱਚ 1,048,576 ਕਤਾਰਾਂ 16,384 ਕਾਲਮ ਹਨ, ਜੋ ਕਿ ਤੁਹਾਨੂੰ ਮਾਈਕਰੋਸਾਫਟ ਆਫਿਸ ਐਕਸਲ 2003 ਦੀ ਬਜਾਏ 1,500% ਵੱਧ ਕਤਾਰਾਂ ਅਤੇ 6,300% ਵੱਧ ਕਾਲਮ ਦਿੰਦਾ ਹੈ।

ਫਾਰਮੈਟ ਤੇ ਫਿਲਟਰ ਕਰਨਾ

2007 ਆਫਿਸ ਰੀਲਿਜ਼ ਵਿੱਚ, ਤੁਸੀਂ ਸ਼ਰਤੀਆ ਫਾਰਮੈਟ ਦੀ ਵਰਤੋਂ ਆਪਣੇ ਡਾਟੇ ਨੂੰ ਐਨਾਲਿਟਕਲ ਅਤੇ ਪਰਿਜੈਟੇਸ਼ਨਲ ਮਕਸਦ ਲਈ ਦਿੱਖ ਵਿਆਖਿਆ ਕਰਨ ਲਈ ਵਰਤਿਆ ਸਕਦੇ ਹੋ। ਅਪਵਾਦ ਸੌਖੀ ਤਰ੍ਹਾਂ ਲੱਭਣ ਅਤੇ ਆਪਣੇ ਡਾਟੇ ਵਿੱਚ ਖਾਸ ਰੁਝਾਨ ਲੱਭਣ ਲਈ ਤੁਸੀਂ ਕਈ ਸ਼ਰਤੀਆ ਫਾਰਮੈਟਿੰਗ ਰੂਲ ਬਣਾ ਤੇ ਵਰਤ ਸਕਦੇ ਹੋ, ਜੋ ਕਿ ਗਰੇਡੀਐਂਟ ਰੰਗਾਂ, ਡਾਟਾ ਬਾਰ ਅਤੇ ਆਈਕਾਨਾਂ ਦੇ ਰੂਪ ਵਿੱਚ ਖਾਸ ਵਿਜ਼ੁਅਲ ਫਾਰਮੈਟਿੰਗ ਡਾਟੇ ਲਈ ਸੈੱਟ ਕਰਦੇ ਹਨ, ਜੋ ਕਿ ਉਹਨਾਂ ਰੂਲ ਨਾਲ ਮਿਲਦੇ ਹਨ

ਆਫਿਸ ਐਕਸਲ 2007 ਵਿੱਚ, ਤੁਸੀਂ ਆਪਣੀ ਵਰਕਸ਼ੀਟ ਡਾਟੇ ਨੂੰ ਤੇਜ਼ੀ ਨਾਲ ਵੇਖ ਸਕਦੇ ਹੋ ਤਾਂ ਕਿ ਤੁਸੀਂ ਜਵਾਬ ਲੱਭ ਸਕੋ ਕਿ ਵਧੀਆ ਫਿਲਟਰਿੰਗ ਅਤੇ ਲੜੀਬੱਧ ਦੀ ਵਰਤੋਂ ਤੁਹਾਨੂੰ ਚਾਹੀਦੇ ਹਨ।


ਚਾਰਟਿੰਗ

ਆਫਿਸ ਐਕਸਲ 2007 ਵਿੱਚ, ਤੁਸੀਂ ਨਵਾਂ ਚਾਰਟਿੰਗ ਟੂਲ ਵਰਤ ਸਕਦੇ ਹੋ, ਜਿਸ ਨਾਲ ਪੇਸ਼ੇਵਰ-ਦਿੱਖ ਵਾਲੇ ਚਾਰਟ ਸੌਖੀ ਤਰ੍ਹਾਂ ਬਣਾ ਸਕਦੇ ਹੋ, ਜੋ ਕਿ ਜਾਣਕਾਰੀ ਨੂੰ ਪ੍ਰਭਾਵੀ ਢੰਗ ਨਾਲ ਸੰਚਾਰਿਤ ਕਰ ਸਕਦੇ ਹਨ। ਤੁਹਾਡੇ ਵਲੋਂ ਆਪਣੀ ਵਰਕਬੁੱਕ ਉੱਤੇ ਲਾਗੂ ਕੀਤੇ ਥੀਮ ਦੇ ਮੁਤਾਬਕ ਚਾਰਟ ਲਈ ਨਵੀਂ, ਅੱਪ-ਟੂ-ਡੇਟ ਦਿੱਖ ਵਾਲੇ ਚਾਰਟ, ਜਿਸ ਵਿੱਚ ਖਾਸ ਪ੍ਰਭਾਵ ਸ਼ਾਮਿਲ ਹਨ, ਜਿਵੇਂ ਕਿ 3-ਡੀ, ਪਾਰਦਰਸ਼ਰਤਾ ਅਤੇ ਸਾਫ਼ਟ ਸ਼ੈਡੋ।

ਨਵਾਂ ਯੂਜ਼ਰ ਇੰਟਰਫੇਸ ਨੇ ਉਪਲੱਬਧ ਚਾਰਟ ਕਿਸਮਾਂ ਦੀ ਝਲਕ ਵੇਖਣ ਨੂੰ ਸੌਖਾ ਬਣਾ ਦਿੱਤਾ ਹੈ ਤਾਂ ਕਿ ਤੁਸੀਂ ਆਪਣੇ ਡਾਟੇ ਲਈ ਢੁੱਕਵਾਂ ਚਾਰਟ ਬਣਾ ਸਕੋ। ਕਈ ਪਹਿਲਾਂ-ਤਿਆਰ ਚਾਰਟ ਸਟਾਈਲ ਅਤੇ ਲੇਆਉਟ ਦਿੱਤੇ ਜਾ ਗਏ ਹਨ ਤਾਂ ਤੁਸੀਂ ਵਧੀਆ-ਦਿੱਖ ਵਾਲਾ ਫਾਰਮੈਟ ਲਾਗੂ ਕਰ ਸਕੋ ਅਤੇ ਵੇਰਵਾ ਸ਼ਾਮਿਲ ਕਰ ਸਕੋ, ਜੋ ਤੁਸੀਂ ਚਾਰਟ ਵਿੱਚ ਚਾਹੁੰਦੇ ਹੋ।
2007 ਆਫਿਸ ਰੀਲਿਜ਼ ਵਿੱਚ, ਚਾਰਟ ਨੂੰ ਐਕਸਲ, ਵਲਡ ਅਤੇ ਪਾਵਰਪੁਆਇੰਟ ਵਿੱਚ ਸਾਂਝਾ ਕੀਤਾ ਗਿਆ ਹੈ। ਮਾਈਕਰੋਸਾਫਟ ਗਰਾਫ਼ ਵਲੋਂ ਦਿੱਤੇ ਗਏ ਚਾਰਟ ਫੀਚਰਾਂ ਨੂੰ ਵਰਤਣ ਦੀ ਬਜਾਏ ਵਲਡ ਤੇ ਪਾਵਰਪੁਆਇੰਟ ਹੁਣ ਐਕਸਲ ਦੇ ਤਾਕਤਵਰ ਚਾਰਟਿੰਗ ਫੀਚਰ ਦੀ ਵਰਤੋਂ ਕਰਦੇ ਹਨ। ਐਕਸਲ ਵਰਕਸ਼ੀਟ, ਜਿਸ ਵਿੱਚ ਤੁਹਾਡੇ ਚਾਰਟ ਦਾ ਡਾਟਾ ਹੈ, ਨੂੰ ਤੁਹਾਡੇ ਵਲਡ ਡੌਕੂਮੈਂਟ ਜਾਂ ਪਾਵਰਪੁਆਇੰਟ ਪਰਿਜੈਟੇਸ਼ਨ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਜਾਂ ਤੁਹਾਡੇ ਡੌਕੂਮੈਂਟ ਦਾ ਸਾਈਜ਼ ਘਟਾਉਣ ਲਈ ਵੱਖਰੀ ਫਾਇਲ ਦੇ ਰੂਪ ਵਿੱਚ। ਪਿਵੋਟਟੇਬਲ (PivotTables) ਨੂੰ ਵਰਤਣਾ ਐਕਸਲ ਦੇ ਪਹਿਲੇ ਵਰਜਨ ਨਾਲੋ ਬਹੁਤ ਸੌਖਾ ਹੈ। ਨਵੇਂ ਪਿਵੋਟਟੇਬਲ ਯੂਜ਼ਰ ਇੰਟਰਫੇਸ ਦੀ ਵਰਤੋਂ ਕਰਕੇ, ਜਾਣਕਾਰੀ, ਜੋ ਕਿ ਤੁਸੀਂ ਆਪਣੇ ਡਾਟੇ ਵਿੱਚ ਵੇਖਣੀ ਚਾਹੁੰਦੇ ਹੋ, ਨੂੰ ਕੁਝ ਕੁ ਕਲਿੱਕ ਨਾਲ ਵੇਖ ਸਕਦੇ ਹੋ।

ਕੁਵਿਕ ਲਾਂਚ

ਆਫਿਸ ਐਕਸਲ 2007 ਵਿੱਚ, ਤੁਹਾਨੂੰ ਹੁਣ ਕਾਰਪੋਰੇਟ ਡਾਟਾ ਸਰੋਤ ਦੇ ਸਰਵਰ ਜਾਂ ਡਾਟਾਬੇਸ ਨਾਂ ਨੂੰ ਜਾਣਨ ਦੀ ਲੋੜ ਨਹੀਂ ਰਹੀ। ਇਸ ਦੀ ਬਜਾਏ ਤੁਸੀਂ ਕੁਵਿਕ-ਲਾਂਚ (Quicklaunch) ਨੂੰ ਡਾਟਾ ਸਰੋਤ ਦੀ ਲਿਸਟ ਵਿੱਚੋਂ ਚੁਣਨ ਲਈ ਵਰਤ ਸਕਦੇ ਹੋ, ਜੋ ਕਿ ਤੁਹਾਡੇ ਐਡਮਿਨਸਟੇਟਰ ਜਾਂ ਵਰਕਗਰੁੱਪ ਐਕਸਪਰਟ ਨੇ ਤੁਹਾਡੇ ਲਈ ਉਪਲੱਬਧ ਕਰਵਾਇਆ ਹੈ। ਐਕਸਲ ਵਿੱਚ ਕੁਨੈਕਸ਼ਨ ਮੈਨੇਜਰ ਵਰਕਬੁੱਕ ਵਿੱਚ ਤੁਹਾਨੂੰ ਸਭ ਕੁਨੈਕਸ਼ਨ ਵੇਖਾਉਂਦਾ ਹੈ ਅਤੇ ਇੱਕ ਕੁਨੈਕਸ਼ਨ ਨੂੰ ਮੁੜ-ਵਰਤਣ ਜਾਂ ਕੁਨੈਕਸ਼ਨ ਨੂੰ ਹੋਰ ਕੁਨੈਕਸ਼ਨ ਨਾਲ ਬਦਲਣ ਨੂੰ ਸੌਖਾ ਬਣਾਉਂਦਾ ਹੈ। ਆਮ ਵਿਊ ਅਤੇ ਪੇਜ਼ ਬਰੇਕ ਝਲਕ ਵਿਊ ਤੋਂ ਬਿਨਾਂ ਆਫਿਸ ਐਕਸਲ 2007 ਪੇਜ਼ ਲੇਆਉਟ ਝਲਕ ਦਿੰਦਾ ਹੈ। ਤੁਸੀਂ ਇਹ ਵਿਊ ਨੂੰ ਵਰਕਸ਼ੀਟ ਬਣਾਉਣ ਲਈ ਵਰਤ ਸਕਦੇ ਹੋ, ਜਦੋਂ ਕਿ ਪਰਿੰਟ ਫਾਰਮੈਟ ਵਿੱਚ ਨੂੰ ਵੇਖਦੇ ਹੋ। ਇਹ ਵਿਊ ਵਿੱਚ ਤੁਸੀਂ ਵਰਕਸ਼ੀਟ ਵਿੱਚ ਸੱਜੇ ਪੇਜ਼ ਹੈੱਡਰ, ਫੁੱਟਰ ਅਤੇ ਹਾਸ਼ੀਆ ਸੈਟਿੰਗ ਨਾਲ ਕੰਮ ਕਰ ਸਕਦੇ ਹੋ ਅਤੇ ਆਬਜੈਕਟ, ਜਿਵੇਂ ਕਿ ਚਾਰਟ, ਜਾਂ ਸ਼ਕਲਾਂ, ਰੱਖ ਸਕਦੇ ਹੋ, ਜਿੱਥੇ ਕਿ ਤੁਸੀਂ ਅਸਲ ‘ਚ ਚਾਹੁੰਦੇ ਹੋ। ਤੁਹਾਡੇ ਕੋਲ ਨਵੇਂ ਯੂਜ਼ਰ ਇੰਟਰਫੇਸ ਵਿੱਚ ਪੇਜ਼ ਲੇਆਉਟ ਟੈਬ ਉੱਤੇ ਸਭ ਪੇਜ਼ ਸੈਟਅੱਪ ਲਈ ਸੌਖੀ ਪਹੁੰਚ ਵੀ ਹੈ ਤਾਂ ਕਿ ਤੁਸੀਂ ਤੁਰੰਤ ਚੋਣਾਂ ਦੇ ਸਕੋ ਜਿਵੇਂ ਕਿ ਪੇਜ਼ ਸਥਿਤੀ। ਇਹ ਵੇਖਣਾ ਬਤੁਹ ਸੌਖਾ ਹੈ ਕਿ ਹਰੇਕ ਪੇਜ਼ ਉੱਤੇ ਕੀ ਪਰਿੰਟ ਕੀਤਾ ਜਾਵੇਗਾ, ਜੋ ਕਿ ਤੁਹਾਨੂੰ ਕਈ ਵਾਰ ਪਰਿੰਟ ਕਰਨ ਦੀਆਂ ਕੋਸ਼ਿਸ਼ਾਂ ਕਰਨ ਤੋਂ ਬਚਾਉਂਦਾ ਹੈ ਅਤੇ ਪਰਿੰਟ-ਆਉਟ ਵਿੱਚ ਡਾਟਾ ਵੰਡ ਸਕਦੇ ਹੋ।
This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.