Skip Ribbon Commands
Skip to main content

​​​​​​​

ਇਨਪੁਟ ਵਿਧੀ ਸੰਪਾਦਕਾਂ ਨੂੰ ਇੰਸਟਾਲ ਕਰਨਾ ਅਤੇ ਵਰਤੋਂ ਕਰਨਾ


ਇਹ ਲੇਖ, ਮਿਆਰੀ ਵਿੰਡੋਜ਼ ਇਨਪੁਟ ਵਿਧੀ ਸੰਪਾਦਕ (IME) ਨੂੰ ਕਿਵੇਂ ਇੰਸਟਾਲ ਅਤੇ ਵਰਤਣਾ ਹੈ, ਲਈ ਇੱਕ ਟਿਊਟੋਰੀਅਲ ਪੇਸ਼ ਕਰਦਾ ਹੈ। 

ਇੱਕ ਇਨਪੁਟ ਵਿਧੀ ਸੰਪਾਦਕ ਨੂੰ ਇੰਸਟਾਲ ਕਰਨਾ

ਹੇਠ ਦਿੱਤੇ ਭਾਗ ਨਿਰਧਾਰਿਤ ਕਰਦੇ ਹਨ ਕਿ ਚਾਰ ਵਿਭਿੰਨ ਪੂਰਬੀ ਏਸ਼ੀਆਈ ਭਾਸ਼ਾਵਾਂ ਵਿੱਚ ਔਖੇ ਅੱਖਰਾਂ ਨੂੰ ਦਰਜ ਕਰਨ ਲਈ ਇਨਪੁਟ ਵਿਧੀ ਸੰਪਾਦਕਾਂ (IME) ਨੂੰ ਕਿਵੇਂ ਇੰਸਟਾਲ ਕਰਨਾ ਅਤੇ ਵਰਤਣਾ ਹੈ। ਹਰੇਕ ਭਾਸ਼ਾ ਵਾਸਤੇ ਵਿਲੱਖਣ ਫੀਚਰਾਂ ਲਈ ਵਿਚਾਰ ਕੀਤਾ ਜਾਂਦਾ ਹੈ।

ਇੱਕ ਐਪਲੀਕੇਸ਼ਨ ਵਿੱਚ ਇਨਪੁਟ ਵਿਧੀ ਸੰਪਾਦਕ (IME) ਕਾਰਜਕੁਸ਼ਲਤਾ ਨੂੰ ਲਾਗੂ ਕਰਨ ਲਈ, ਇੱਕ ਗੇਮ ਵਿੱਚ ਇੱਕ ਇਨਪੁਟ ਵਿਧੀ ਸੰਪਾਦਕ ਨੂੰ ਵਰਤਣਾ ਨੂੰ ਦੇਖੋ।

ਇੱਕ IME ਨੂੰ ਡਿਫਾਲਟ ਤੌਰ 'ਤੇ Microsoft ਵਿੰਡੋਜ਼ XP ਸਿਸਟਮ ਉੱਤੇ ਇੰਸਟਾਲ ਨਹੀਂ ਕੀਤਾ ਹੁੰਦਾ ਹੈ। ਇੰਸਟਾਲ ਕਰਨ ਲਈ, ਹੇਠਾਂ ਦਿੱਤੇ ਚਰਣਾਂ ਨੂੰ ਪੂਰਾ ਕਰੋ।

ਇੱਕ IME ਨੂੰ ਇੰਸਟਾਲ ਕਰਨ ਲਈ

 1. ਕੰਟਰੋਲ ਪੈਨਲ ਤੋਂ, ਖੇਤਰੀ ਅਤੇ ਭਾਸ਼ਾ ਚੋਣਾਂ ਨੂੰ ਖੋਲ੍ਹੋ। 
 2. ਭਾਸ਼ਾਵਾਂ ਦੇ ਟੈਬ ਉੱਤੇ, ਪੂਰਬੀ ਏਸ਼ੀਆਈ ਭਾਸ਼ਾਵਾਂ ਦੇ ਚੈੱਕਬਾਕਸ ਲਈ ਇੰਸਟਾਲ ਫਾਇਲਾਂ ਨੂੰ ਚੁਣੋ।


ਭਾਸ਼ਾ ਫਾਇਲਾਂ ਲਈ ਸਟੋਰੇਜ ਲੋੜਾਂ ਦੀ ਤੁਹਾਨੂੰ ਜਾਣਕਾਰੀ ਦੇ ਰਿਹਾ ਇੱਕ ਇੰਸਟਾਲ ਪੂਰਕ ਭਾਸ਼ਾ ਸਮਰਥਨ ਡਾਇਲਾਗ ਬਾਕਸ ਦਿਖਾਈ ਦਿੰਦਾ ਹੈ।
 1. ਡਾਇਲਾਗ ਬਾਕਸ ਨੂੰ ਬੰਦ ਕਰਨ ਲਈ OK ਨੂੰ ਕਲਿੱਕ ਕਰੋ।
 2. ਭਾਸ਼ਾਵਾਂ ਦੇ ਟੈਬ 'ਤੇ OK ਨੂੰ ਕਲਿੱਕ ਕਰੋ।
 3. ਇੱਕ ਵਿੰਡੋਜ਼ XP ਇੰਸਟਾਲੇਸ਼ਨ ਡਿਸਕ ਜਾਂ ਨੈਟਵਰਕ ਸਥਾਨ ਸਾਂਝਾ ਕਰਨ, ਜਿੱਥੇ ਭਾਸ਼ਾ ਸਮਰਥਨ ਫਾਇਲਾਂ ਹਨ, ਦੀ ਬੇਨਤੀ ਕਰ ਰਿਹਾ ਇੱਕ ਹੋਰ ਡਾਇਲਾਗ ਬਾਕਸ ਦਿਖਾਈ ਦਿੰਦਾ ਹੈ।  ਇੱਕ ਵਿੰਡੋਜ਼ XP ਕੰਪੈਕਟ ਡਿਸਕ ਸੰਮਲਿਤ ਕਰੋ ਜਾਂ ਉਚਿਤ ਨੈਟਵਰਕ ਸਥਾਨ ਲਈ ਬਰਾਊਜ਼ ਕਰੋ ਅਤੇ OK ਨੂੰ ਕਲਿੱਕ ਕਰੋ। Microsoft ਵਿੰਡੋਜ਼ ਲੋੜੀਂਦੀਆਂ ਫਾਇਲਾਂ ਨੂੰ ਇੰਸਟਾਲ ਕਰਦੀ ਹੈ ਅਤੇ ਤੁਹਾਨੂੰ ਕੰਪਿਊਟਰ ਨੂੰ ਮੁੜ-ਚਾਲੂ ਕਰਨ ਲਈ ਪੁੱਛਦੀ ਹੈ।
 4. ਕੰਪਿਊਟਰ ਨੂੰ ਮੁੜ ਤੋਂ ਚਾਲੂ ਕਰਨ ਲਈ YES ਨੂੰ ਕਲਿੱਕ ਕਰੋ।
 5. ਮੁੜ ਤੋਂ ਸ਼ੁਰੂ ਕਰਨ ਤੋਂ ਬਾਅਦ, ਖੇਤਰੀ ਅਤੇ ਭਾਸ਼ਾ ਦੀਆਂ ਚੋਣਾਂ ਦੇ ਕੰਟਰੋਲ ਪੈਨਲਾਂ ਨੂੰ ਇੱਕ ਵਾਰ ਦੁਬਾਰਾ ਤੋਂ ਖੋਲ੍ਹੋ।
 6. ਭਾਸ਼ਾਵਾਂ ਦੇ ਟੈਬ ਉੱਤੇ, ਵੇਰਵਿਆਂ ਨੂੰ ਕਲਿੱਕ ਕਰੋ। ਟੈਕਸਟ ਸੇਵਾਵਾਂ ਅਤੇ ਇਨਪੁਟ ਭਾਸ਼ਾਵਾਂ ਵਿੰਡੋ ਦਿਖਾਈ ਦਿੰਦੀ ਹੈ।

 1. ਸੈਟਿੰਗ ਟੈਬ ਉੱਤੇ, ADD ਨੂੰ ਕਲਿੱਕ ਕਰੋ। ਇਨਪੁਟ ਭਾਸ਼ਾ ਜੋੜੋ ਵਿੰਡੋ ਦਿਖਾਈ ਦਿੰਦੀ ਹੈ।

 1. ਇਨਪੁਟ ਭਾਸ਼ਾ ਲਈ ਚੀਨੀ (ਤਾਈਵਾਨ) ਅਤੇ ਕੀਬੋਰਡ ਲੇਆਊਟ/IME ਲਈ Microsoft ਨਵਾਂ ਫੋਨੇਟਿਕ IME 2002a ਨੂੰ ਚੁਣੋ।
 2. OK ਨੂੰ ਕਲਿੱਕ ਕਰੋ। ਹੁਣ ਤੁਸੀਂ ਵਾਧੂ ਭਾਸ਼ਾਵਾਂ ਅਤੇ IME ਨੂੰ ਇੱਕੋ ਫੈਸ਼ਨ ਵਿੱਚ ਜੋੜ ਸਕਦੇ ਹੋ।
 3. ADD ਨੂੰ ਦੁਬਾਰਾ ਕਲਿੱਕ ਕਰੋ, ਇਨਪੁਟ ਭਾਸ਼ਾ ਲਈ ਚੀਨੀ (PRC) ਅਤੇ ਚੀਨੀ (ਸਰਲ)  - ਕੀਬੋਰਡ ਲੇਆਊਟ/IME ਲਈ Microsoft ਪਿਨਯਿਨ IME 3.0 ਨੂੰ ਚੁਣੋ, ਫਿਰ OK ਨੂੰ ਕਲਿੱਕ ਕਰੋ।
 4. ADD ਨੂੰ ਦੁਬਾਰਾ ਕਲਿੱਕ ਕਰੋ, ਇਨਪੁਟ ਭਾਸ਼ਾ ਲਈ ਜਪਾਨੀ ਅਤੇ ਕੀਬੋਰਡ ਲੇਆਊਟ/IME ਲਈ Microsoft IME ਮਿਆਰ 2002 ਵਰਜ਼ਨ 8.1 ਨੂੰ ਚੁਣੋ, ਫਿਰ OK ਨੂੰ ਕਲਿੱਕ ਕਰੋ। 
 5. ADD ਨੂੰ ਦੁਬਾਰਾ ਕਲਿੱਕ ਕਰੋ, ਇਨਪੁਟ ਭਾਸ਼ਾ ਲਈ ਕੋਰੀਆਈ ਅਤੇ ਕੀਬੋਰਡ ਲੇਆਊਟ/IME ਲਈ ਕੋਰੀਆਈ ਇਨਪੁਟ ਸਿਸਟਮ (IME 2002) ਨੂੰ ਚੁਣੋ, ਫਿਰ OK ਨੂੰ ਕਲਿੱਕ ਕਰੋ। ਟੈਕਸਟ ਸੇਵਾਵਾਂ ਅਤੇ ਇਨਪੁਟ ਭਾਸ਼ਾਵਾਂ ਵਿੰਡੋ ਵਿੱਚ, ਇੰਸਟਾਲ ਕੀਤੀਆਂ ਸੇਵਾਵਾਂ ਦੇ ਸੂਚੀ ਬਾਕਸ ਵਿੱਚ ਹੁਣ ਚਾਰ ਨਵੇਂ ਜੋੜੇ IME ਸ਼ਾਮਲ ਹੋਣੇ ਚਾਹੀਦੇ ਹਨ।

 1. ਟੈਕਸਟ ਸੇਵਾਵਾਂ ਅਤੇ ਇਨਪੁਟ ਭਾਸ਼ਾਵਾਂ ਵਿੰਡੋ ਨੂੰ ਬੰਦ ਕਰਨ ਲਈ OK ਨੂੰ ਕਲਿੱਕ ਕਰੋ।
 2. ਖੇਤਰੀ ਅਤੇ ਭਾਸ਼ਾ ਚੋਣਾਂ ਕੰਟਰੋਲ ਪੈਨਲ ਨੂੰ ਬੰਦ ਕਰਨ ਲਈ OK ਨੂੰ ਕਲਿੱਕ ਕਰੋ। ਵਿੰਡੋਜ਼ ਟਾਸਕਬਾਰ ਵਿੱਚ ਹੁਣ ਇੱਕ ਲਾਲ ਰੰਗ ਦੇ ਗੋਲੇ ਵਿੱਚ ਇਨਪੁਟ ਸਥਾਨਕ ਸੂਚਕ ਹੋਣਾ ਚਾਹੀਦਾ ਹੈ। ਸੂਚਕ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਸਿਸਟਮ ਉੱਤੇ ਇੱਕ ਤੋਂ ਵੱਧ ਇਨਪੁਟ ਭਾਸ਼ਾ ਇੰਸਟਾਲ ਕੀਤੀ ਗਈ ਹੈ।

ਸਧਾਰਨ ਚੀਨੀ IME

ਇਹ ਸੈਕਸ਼ਨ ਨਿਰਧਾਰਿਤ ਕਰਦਾ ਹੈ ਕਿ ਕੁਝ ਚੀਨੀ ਅੱਖਰਾਂ ਨੂੰ ਦਰਜ ਕਰਨ ਲਈ Microsoft  ਨੋਟਪੈਡ ਨਾਲ ਸਰਲ ਚੀਨੀ IME (ਪਿਨਯਿਨ) ਦੀ ਵਰਤੋਂ ਕਿਵੇਂ ਕਰਨੀ ਹੈ।

 1. ਨੋਟਪੈਡ ਲਾਂਚ ਕਰੋ (ਸਟਾਰਟ ਬਟਨ ਤੋਂ ਉਪਲਬਧ ਹੈ, ਫਿਰ ਸਾਰੇ ਪ੍ਰੋਗਰਾਮ ਅਤੇ ਐਕਸੈਸਰੀਜ਼ ਨੂੰ ਚੁਣੋ)। ਨੋਟਪੈਡ ਵਿੱਚ ਕੁਝ ਅੱਖਰ ਟਾਈਪ ਕਰੋ। ਇਹ ਅੱਖਰ ਬਾਅਦ ਵਿੱਚ IME ਵਿੰਡੋ ਨੂੰ ਦ੍ਰਿਸ਼ਟਮਾਨ ਕਰਨ ਵਿੱਚ ਤੁਹਾਡੀ ਮਦਦ ਕਰਨਗੇ।

 1. ਸਰਗਰਮ ਐਪਲੀਕੇਸ਼ਨ ਦੇ ਤੌਰ 'ਤੇ ਨੋਟਪੈਡ ਨਾਲ, ਇਨਪੁਟ ਸਥਾਨਕ ਸੂਚਕ ਨੂੰ ਕਲਿੱਕ ਕਰੋ ਅਤੇ ਚੀਨੀ (PRC) ਨੂੰ ਚੁਣੋ। ਨਵੀਂ ਇਨਪੁਟ ਭਾਸ਼ਾ ਚੀਨੀ (PRC) ਹੈ, ਨੂੰ ਪ੍ਰਤੀਬਿੰਬਤ ਕਰਨ ਲਈ ਸੂਚਕ ਡਿਸਪਲੇ CH ਵਿੱਚ ਤਬਦੀਲ ਹੁੰਦਾ ਹੈ।

 1. ਕਰਸਰ ਨੂੰ ਨੋਟਪੈਡ ਵਿੱਚ ਲਿਜਾਓ। ਕੀਬੋਰਡ ਉੱਤੇ HOME ਨੂੰ ਦਬਾਓ ਤਾਂ ਕਿ ਕਰਸਰ ਲਾਈਨ ਦੀ ਸ਼ੁਰੂਆਤ 'ਤੇ ਹੋ ਜਾਵੇ। ਕੀਬੋਰਡ ਉੱਤੇ "N" ਟਾਈਪ ਕਰੋ , ਫਿਰ "I" ਨੂੰ। ਹੇਠ ਦਿੱਤੀ ਤਸਵੀਰ ਡਿਸਪਲੇ ਦਾ ਰੂਪ ਦਿਖਾਉਂਦੀ ਹੈ। ਛੋਟੀ ਹੌਰੀਜ਼ੈਂਟਲ ਆਇਤ ਰੀਡਿੰਗ ਵਿੰਡੋ ਹੈ, ਜੋ ਕਿ ਮੌਜੂਦਾ ਪੜ੍ਹੀ ਜਾ ਰਹੀ ਸਤਰ ਨੂੰ ਦਿਖਾਉਂਦੀ ਹੈ। ਵਰਤਮਾਨ ਤੌਰ 'ਤੇ, "N" ਅਤੇ "I" ਨੂੰ ਟਾਈਪ ਕਰਨ ਦੇ ਨਤੀਜੇ ਵਜੋਂ ਰੀਡਿੰਗ ਸਤਰ "ni" ਹੈ।

 1. "3" ਟਾਈਪ ਕਰੋ। ਹੁਣ ਨੋਟਪੈਡ ਦਾ ਹੇਠਾਂ ਦਿੱਤਾ ਡਿਸਪਲੇ ਹੁੰਦਾ ਹੈ। ਕਿਉਂਕਿ N+I+3 ਸਰਲ ਚੀਨੀ ਪਿਨਯਿਨ ਵਿੱਚ ਇੱਕ ਸੰਪੂਰਨ ਉਚਾਰਨ ਹੈ,  IME ਵਿੱਚ ਅੱਖਰ, ਜਿਸ ਨੂੰ ਦਰਜ ਕਰਨ ਲਈ ਉਪਭੋਗਤਾ ਦਾ ਇਰਾਦਾ ਹੋ ਸਕਦਾ ਹੈ, ਦੇ ਪੂਰਵ ਅਨੁਮਾਨ ਲਈ ਕਾਫ਼ੀ ਜਾਣਕਾਰੀ ਹੁੰਦੀ ਹੈ। ਰੀਡਿੰਗ ਵਿੰਡੋ ਅਦਿੱਖ ਹੋ ਜਾਂਦੀ ਹੈ ਕਿਉਂਕਿ ਤੁਸੀਂ ਇੱਕ ਪੂਰਨ ਉਚਾਰਨ ਨੂੰ ਦਰਜ ਕੀਤਾ ਹੈ। ਨੋਟਪੈਡ ਕਰਸਰ ਦੇ ਸਿਖਰ 'ਤੇ ਇੱਕ ਅੱਖਰ ਦਿਖਾਇਆ ਜਾਂਦਾ ਹੈ। ਇਹ ਅੱਖਰ ਨੋਟਪੈਡ ਦਾ ਹਿੱਸਾ ਨਹੀਂ ਹੈ, ਬਜਾਇ ਇਸਦੇ ਇਹ ਦੂਸਰੀ ਵਿੰਡੋ ਵਿੱਚ ਨੋਟਪੈਡ ਦੇ ਸਿਖਰ 'ਤੇ ਦਿਖਾਇਆ ਜਾਂਦਾ ਹੈ ਅਤੇ ਨੋਟਪੈਡ ਵਿੱਚ ਮੌਜੂਦਾ ਅੱਖਰਾਂ ਨੂੰ ਛੁਪਾਉਂਦਾ ਹੈ ਜੋ ਕਿ ਹੇਠਾਂ ਹਨ। ਇਸ ਨਵੀਂ ਵਿੰਡੋ ਨੂੰ ਰਚਨਾ ਵਿੰਡੋ ਕਿਹਾ ਜਾਂਦਾ ਹੈ, ਅਤੇ ਇਸ ਵਿਚਲੀ ਸਤਰ ਨੂੰ ਰਚਨਾ ਸਤਰ ਕਿਹਾ ਜਾਂਦਾ ਹੈ। ਰਚਨਾ ਸਤਰ ਨੂੰ ਡਿਸਪਲੇ ਵਿੱਚ ਅੰਡਰਲਾਈਨ ਕੀਤਾ ਜਾਂਦਾ ਹੈ।

 1. ਹੁਣ ਦੂਸਰੇ ਅੱਖਰ ਨੂੰ ਦਰਜ ਕਰਨ ਲਈ "H", "A", "O", "3" ਨੂੰ ਟਾਈਪ ਕਰੋ। ਧਿਆਨ ਵਿੱਚ ਰੱਖੋ ਕਿ ਰੀਡਿੰਗ ਵਿੰਡੋ ਦਿਖਾਈ ਦਿੰਦੀ ਹੈ ਜਦੋਂ "H" ਨੂੰ ਟਾਈਪ ਕੀਤਾ ਜਾਂਦਾ ਹੈ ਅਤੇ ਅਦਿੱਖ ਹੋ ਜਾਂਦੀ ਹੈ ਜਦੋਂ "3" ਨੂੰ ਟਾਈਪ ਕੀਤਾ ਜਾਂਦਾ ਹੈ। ਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ, ਰਚਨਾ ਸਤਰ ਵਿੱਚ ਹੁਣ ਦੋ ਅੱਖਰ ਹਨ।

 1. ਕੀਬੋਰਡ ਉੱਤੇ ਖੱਬੇ ਪਾਸੇ ਵਾਲੇ ਤੀਰ ਨੂੰ ਇੱਕ ਵਾਰ ਦਬਾਓ। ਰਚਨਾ ਕਰਸਰ ਤੁਹਾਡੇ ਟਾਈਪ ਕੀਤੇ ਦੂਜੇ ਅੱਖਰ ਦੇ ਇੱਕ ਅੱਖਰ ਖੱਬੇ ਪਾਸੇ ਵੱਲ ਨੂੰ ਖਿਸਕ ਜਾਂਦਾ ਹੈ।  ਹੇਠਾਂ ਦਿਖਾਏ ਅਨੁਸਾਰ ਨੋਟਪੈਡ ਦੇ ਸਿਖਰ ਉੱਤੇ ਇੱਕ ਵਿੰਡੋ ਦਿਖਾਈ ਦਿੰਦੀ ਹੈ। ਇਸ ਵਿੰਡੋ ਨੂੰ ਇੱਕ ਉਮੀਦਵਾਰ ਵਿੰਡੋ ਕਿਹਾ ਜਾਂਦਾ ਹੈ। ਇਹ ਅੱਖਰਾਂ ਜਾਂ ਪੈਰ੍ਹਿਆਂ ਦੀ ਇੱਕ ਸੂਚੀ ਦਿਖਾਉਂਦੀ ਹੈ ਜੋ ਕਿ ਤੁਹਾਡੇ ਟਾਈਪ ਕੀਤੇ ਉਚਾਰਨ ਨਾਲ ਮੇਲ ਖਾਂਦੀ ਹੈ। ਤੁਸੀਂ ਉਮੀਦਵਾਰ ਸੂਚੀ ਵਿੱਚ ਇੰਦਰਾਜ਼ਾਂ ਤੋਂ ਲੋੜੀਂਦੇ ਸ਼ਬਦ ਨੂੰ ਚੁਣ ਸਕਦੇ ਹੋ। ਇਸ ਉਦਾਹਰਨ ਵਿੱਚ, ਦੋ ਉਮੀਦਵਾਰ ਅੱਖਰ ਇੱਕ ਸਮਾਨ ਉਚਾਰਨ ਨਾਲ ਉਪਲਬਧ ਹਨ।

 1. ਦੂਜਾ ਇੰਦਰਾਜ ਚੁਣਨ ਲਈ "2" ਨੂੰ ਟਾਈਪ ਕਰੋ। ਉਮੀਦਵਾਰ ਵਿੰਡੋ ਹੁਣ ਬੰਦ ਹੁੰਦੀ ਹੈ, ਅਤੇ ਚੁਣੇ ਗਏ ਅੱਖਰ ਨਾਲ ਰਚਨਾ ਸਤਰ ਅੱਪਡੇਟ ਕੀਤੀ ਜਾਂਦੀ ਹੈ।

 1. ENTER ਨੂੰ ਦਬਾਓ। ਇਹ IME ਨੂੰ ਦੱਸਦਾ ਹੈ ਕਿ ਰਚਨਾ ਪੂਰਨ ਹੋ ਗਈ ਹੈ ਅਤੇ ਸਤਰ ਨੂੰ ਐਪਲੀਕੇਸ਼ਨ ਦੇ ਲਈ ਭੇਜਿਆ ਜਾਣਾ ਚਾਹੀਦਾ ਹੈ - ਇਸ ਉਦਾਹਰਨ ਵਿੱਚ ਨੋਟਪੈਡ। ਰਚਨਾ ਵਿੰਡੋ ਬੰਦ ਹੁੰਦੀ ਹੈ, ਅਤੇ WM_CHAR ਦੇ ਮਾਧਿਅਮ ਨਾਲ ਦੋ ਅੱਖਰ ਨੋਟਪੈਡ ਨੂੰ ਭੇਜੇ ਜਾਂਦੇ ਹਨ। ਹੇਠਾਂ ਦਿੱਤੇ ਗਏ ਚਿੱਤਰ ਵਿੱਚ ਅੰਡਰਲਾਈਨ ਚਲੀ ਗਈ ਹੈ ਕਿਉਂਕਿ ਦਿਖਾਏ ਗਏ ਦੋ ਅੱਖਰ ਨੋਟਪੈਡ ਵਿੱਚ ਟੈਕਸਟ ਦਾ ਹਿੱਸਾ ਹਨ। ਨੋਟਪੈਡ ਵਿੱਚ ਮੌਜੂਦਾ ਟੈਕਸਟ "ABCDEFG" ਨੂੰ ਸੱਜੇ ਪਾਸੇ ਵੱਲ ਲਿਜਾਇਆ ਜਾਂਦਾ ਹੈ ਕਿਉਂਕਿ ਦੋ ਹੋਰ ਅੱਖਰ ਸੰਮਲਿਤ ਕੀਤੇ ਗਏ ਹਨ। ਤੁਸੀਂ ਹੁਣ ਇੱਕ IME ਦੀ ਵਰਤੋਂ ਕਰਦੇ ਹੋਏ ਸਫਲਤਾਪੂਰਵਕ ਦੋ ਸਰਲ ਚੀਨੀ ਅੱਖਰਾਂ ਨੂੰ ਦਰਜ ਕੀਤਾ ਹੈ।

ਰਿਵਾਇਤੀ ਚੀਨੀ IME

ਇਹ ਸੈਕਸ਼ਨ ਨਿਰਧਾਰਿਤ ਕਰਦਾ ਹੈ ਕਿ ਕੁਝ ਚੀਨੀ ਅੱਖਰਾਂ ਨੂੰ ਦਰਜ ਕਰਨ ਲਈ ਨੋਟਪੈਡ ਨਾਲ ਰਵਾਇਤੀ ਚੀਨੀ IME (ਨਵੀਂ ਫ਼ੋਨੈਟਿਕ) ਦੀ ਵਰਤੋਂ ਕਿਵੇਂ ਕਰਨੀ ਹੈ।

 1. ਨੋਟਪੈਡ ਨੂੰ ਲਾਂਚ ਕਰੋ। ਨੋਟਪੈਡ ਵਿੱਚ ਕੁਝ ਅੱਖਰ ਟਾਈਪ ਕਰੋ। ਇਹ ਅੱਖਰ ਬਾਅਦ ਵਿੱਚ IME ਵਿੰਡੋ ਨੂੰ ਦ੍ਰਿਸ਼ਟਮਾਨ ਕਰਨ ਵਿੱਚ ਤੁਹਾਡੀ ਮਦਦ ਕਰਨਗੇ।

 1. ਵਿੰਡੋਜ਼ ਟਾਸਕਬਾਰ ਉੱਤੇ ਇਨਪੁਟ ਸਥਾਨਕ ਸੂਚਕ ਨੂੰ ਕਲਿੱਕ ਕਰੋ, ਅਤੇ ਚੀਨੀ (ਤਾਈਵਾਨ) ਨੂੰ ਚੁਣੋ। ਨਵੀਂ ਇਨਪੁਟ ਭਾਸ਼ਾ ਚੀਨੀ (ਤਾਈਵਾਨ) ਹੈ, ਨੂੰ ਪ੍ਰਤੀਬਿੰਬਤ ਕਰਨ ਲਈ ਸੂਚਕ ਡਿਸਪਲੇ CH ਵਿੱਚ ਤਬਦੀਲ ਹੁੰਦਾ ਹੈ।

 1. ਕਰਸਰ ਨੂੰ ਨੋਟਪੈਡ ਵਿੱਚ ਲਿਜਾਓ। ਕੀਬੋਰਡ ਉੱਤੇ HOME ਨੂੰ ਦਬਾਓ ਤਾਂ ਕਿ ਕਰਸਰ ਲਾਈਨ ਦੀ ਸ਼ੁਰੂਆਤ 'ਤੇ ਹੋ ਜਾਵੇ। ਕੀਬੋਰਡ ਉੱਤੇ "S" ਟਾਈਪ ਕਰੋ , ਫਿਰ "U" ਨੂੰ। ਹੇਠ ਦਿੱਤੀ ਤਸਵੀਰ ਡਿਸਪਲੇ ਦਾ ਰੂਪ ਦਿਖਾਉਂਦੀ ਹੈ। ਛੋਟੀ ਵਰਟੀਕਲ ਆਇਤ ਰੀਡਿੰਗ ਵਿੰਡੋ ਹੈ, ਜੋ ਕਿ ਮੌਜੂਦਾ ਪੜ੍ਹੀ ਜਾ ਰਹੀ ਸਤਰ ਨੂੰ ਦਿਖਾਉਂਦੀ ਹੈ। ਹੇਠਾਂ ਦਿੱਤੇ ਚਿੱਤਰ ਵਿੱਚ ਦਿਖਾਏ ਅਨੁਸਾਰ, ਪੜ੍ਹਨ ਵਾਲੀ ਸਤਰ ਵਿੱਚ "S" ਅਤੇ "U" ਨੂੰ ਟਾਈਪ ਕਰਨ ਦੇ ਨਤੀਜੇ ਵਜੋਂ ਦੋ ਅੱਖਰ ਹਨ।

 1. "3" ਟਾਈਪ ਕਰੋ। ਹੁਣ ਨੋਟਪੈਡ ਦਾ ਹੇਠਾਂ ਦਿੱਤਾ ਡਿਸਪਲੇ ਹੁੰਦਾ ਹੈ। ਕਿਉਂਕਿ S+U+3 ਰਿਵਾਇਤੀ ਚੀਨੀ ਵਿੱਚ ਇੱਕ ਸੰਪੂਰਨ ਉਚਾਰਨ ਹੈ,  IME ਵਿੱਚ ਅੱਖਰ, ਜਿਸ ਨੂੰ ਦਰਜ ਕਰਨ ਲਈ ਉਪਭੋਗਤਾ ਦਾ ਇਰਾਦਾ ਹੋ ਸਕਦਾ ਹੈ, ਦੇ ਪੂਰਵ ਅਨੁਮਾਨ ਲਈ ਕਾਫ਼ੀ ਜਾਣਕਾਰੀ ਹੁੰਦੀ ਹੈ। ਪੜ੍ਹਨ ਵਾਲੀ ਵਿੰਡੋ ਅਦਿੱਖ ਹੋ ਜਾਂਦੀ ਹੈ ਕਿਉਂਕਿ ਤੁਸੀਂ ਇੱਕ ਪੂਰਨ ਉਚਾਰਨ ਨੂੰ ਦਰਜ ਕੀਤਾ ਹੈ। ਨੋਟਪੈਡ ਕਰਸਰ ਦੇ ਸਿਖਰ 'ਤੇ ਇੱਕ ਅੱਖਰ ਦਿਖਾਇਆ ਜਾਂਦਾ ਹੈ। ਇਹ ਅੱਖਰ ਨੋਟਪੈਡ ਦਾ ਹਿੱਸਾ ਨਹੀਂ ਹੈ, ਬਜਾਇ ਇਸਦੇ ਇਹ ਦੂਸਰੀ ਵਿੰਡੋ ਵਿੱਚ ਨੋਟਪੈਡ ਦੇ ਸਿਖਰ 'ਤੇ ਦਿਖਾਇਆ ਜਾਂਦਾ ਹੈ ਅਤੇ ਨੋਟਪੈਡ ਵਿੱਚ ਮੌਜੂਦਾ ਅੱਖਰਾਂ ਨੂੰ ਛੁਪਾਉਂਦਾ ਹੈ ਜੋ ਕਿ ਹੇਠਾਂ ਹਨ। ਇਸ ਨਵੀਂ ਵਿੰਡੋ ਨੂੰ ਰਚਨਾ ਵਿੰਡੋ ਕਿਹਾ ਜਾਂਦਾ ਹੈ, ਅਤੇ ਇਸ ਵਿਚਲੀ ਸਤਰ ਨੂੰ ਰਚਨਾ ਸਤਰ ਕਿਹਾ ਜਾਂਦਾ ਹੈ। ਰਚਨਾ ਸਤਰ ਨੂੰ ਡਿਸਪਲੇ ਵਿੱਚ ਅੰਡਰਲਾਈਨ ਕੀਤਾ ਜਾਂਦਾ ਹੈ।

 1. ਹੁਣ ਦੂਸਰੇ ਅੱਖਰ ਨੂੰ ਦਰਜ ਕਰਨ ਲਈ "C", "L" ਅਤੇ "3" ਨੂੰ ਟਾਈਪ ਕਰੋ। ਧਿਆਨ ਵਿੱਚ ਰੱਖੋ ਕਿ ਰੀਡਿੰਗ ਵਿੰਡੋ ਦਿਖਾਈ ਦਿੰਦੀ ਹੈ ਜਦੋਂ "C" ਨੂੰ ਟਾਈਪ ਕੀਤਾ ਜਾਂਦਾ ਹੈ ਅਤੇ ਅਦਿੱਖ ਹੋ ਜਾਂਦੀ ਹੈ ਜਦੋਂ "3" ਨੂੰ ਟਾਈਪ ਕੀਤਾ ਜਾਂਦਾ ਹੈ। ਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ, ਰਚਨਾ ਸਤਰ ਵਿੱਚ ਹੁਣ ਦੋ ਅੱਖਰ ਹਨ।

 1. ਕੀਬੋਰਡ ਉੱਤੇ ਹੇਠਾਂ ਵਾਲੇ ਤੀਰ ਨੂੰ ਇੱਕ ਵਾਰ ਟਾਈਪ ਕਰੋ। ਹੇਠਾਂ ਦਿਖਾਏ ਅਨੁਸਾਰ ਨੋਟਪੈਡ ਦੇ ਸਿਖਰ ਉੱਤੇ ਇੱਕ ਵਿੰਡੋ ਦਿਖਾਈ ਦਿੰਦੀ ਹੈ। ਇਹ ਵਿੰਡੋ ਇੱਕ ਉਮੀਦਵਾਰ ਵਿੰਡੋ ਕਿਹਾ ਜਾਂਦਾ ਹੈ। ਇਹ ਅੱਖਰਾਂ ਜਾਂ ਪੈਰ੍ਹਿਆਂ ਦੀ ਇੱਕ ਸੂਚੀ ਦਿਖਾਉਂਦਾ ਹੈ ਜੋ ਕਿ ਤੁਹਾਡੇ ਟਾਈਪ ਕੀਤੇ ਉਚਾਰਨ ਨਾਲ ਮੇਲ ਖਾਂਦੀ ਹੈ। ਤੁਸੀਂ ਉਮੀਦਵਾਰ ਸੂਚੀ ਵਿੱਚ ਇੰਦਰਾਜ਼ਾਂ ਤੋਂ ਲੋੜੀਂਦੇ ਸ਼ਬਦ ਨੂੰ ਚੁਣ ਸਕਦੇ ਹੋ। ਇਸ ਉਦਾਹਰਨ ਵਿੱਚ, ਤਿੰਨ ਉਮੀਦਵਾਰ ਅੱਖਰ ਇੱਕ ਸਮਾਨ ਉਚਾਰਨ ਨਾਲ ਉਪਲਬਧ ਹਨ।

 1. ਦੂਜਾ ਇੰਦਰਾਜ ਚੁਣਨ ਲਈ "2" ਨੂੰ ਟਾਈਪ ਕਰੋ। ਉਮੀਦਵਾਰ ਵਿੰਡੋ ਹੁਣ ਬੰਦ ਹੁੰਦੀ ਹੈ, ਅਤੇ ਚੁਣੇ ਗਏ ਅੱਖਰ ਨਾਲ ਰਚਨਾ ਸਤਰ ਅੱਪਡੇਟ ਕੀਤੀ ਜਾਂਦੀ ਹੈ।

 1. ENTER ਨੂੰ ਦਬਾਓ। ਇਹ IME ਨੂੰ ਦੱਸਦਾ ਹੈ ਕਿ ਰਚਨਾ ਪੂਰਨ ਹੋ ਗਈ ਹੈ ਅਤੇ ਸਤਰ ਨੂੰ ਐਪਲੀਕੇਸ਼ਨ ਦੇ ਲਈ ਭੇਜਿਆ ਜਾਣਾ ਚਾਹੀਦਾ ਹੈ - ਇਸ ਉਦਾਹਰਨ ਵਿੱਚ ਨੋਟਪੈਡ। ਰਚਨਾ ਵਿੰਡੋ ਬੰਦ ਹੁੰਦੀ ਹੈ, ਅਤੇ WM_CHAR ਦੇ ਮਾਧਿਅਮ ਨਾਲ ਦੋ ਅੱਖਰ ਨੋਟਪੈਡ ਨੂੰ ਭੇਜੇ ਜਾਂਦੇ ਹਨ। ਹੇਠਾਂ ਦਿੱਤੇ ਗਏ ਚਿੱਤਰ ਵਿੱਚ ਅੰਡਰਲਾਈਨ ਚਲੀ ਗਈ ਹੈ ਕਿਉਂਕਿ ਦਿਖਾਏ ਗਏ ਦੋ ਅੱਖਰ ਨੋਟਪੈਡ ਵਿੱਚ ਟੈਕਸਟ ਦਾ ਹਿੱਸਾ ਹਨ। ਨੋਟਪੈਡ ਵਿੱਚ ਮੌਜੂਦਾ ਟੈਕਸਟ "ABCDEFG" ਨੂੰ ਸੱਜੇ ਪਾਸੇ ਵੱਲ ਲਿਜਾਇਆ ਜਾਂਦਾ ਹੈ ਕਿਉਂਕਿ ਦੋ ਹੋਰ ਅੱਖਰ ਸੰਮਲਿਤ ਕੀਤੇ ਗਏ ਹਨ। ਤੁਸੀਂ ਹੁਣ ਇੱਕ IME ਦੀ ਵਰਤੋਂ ਕਰਦੇ ਹੋਏ ਸਫਲਤਾਪੂਰਵਕ ਦੋ ਰਿਵਾਇਤੀ ਚੀਨੀ ਅੱਖਰਾਂ ਨੂੰ ਦਰਜ ਕੀਤਾ ਹੈ।

ਜਪਾਨੀ IME

ਇਹ ਭਾਗ ਕੁਝ ਜਪਾਨੀ ਅੱਖਰਾਂ ਨੂੰ ਦਰਜ ਕਰਨ ਲਈ ਨੋਟਪੈਡ ਨਾਲ ਜਪਾਨੀ  IME ਦੀ ਵਰਤੋਂ ਕਰਦੇ ਹੋਏ ਇੱਕ ਵਿਸਤ੍ਰਿਤ ਵਰਨਣ ਹੈ।

 1. ਨੋਟਪੈਡ ਨੂੰ ਲਾਂਚ ਕਰੋ। ਨੋਟਪੈਡ ਵਿੱਚ ਕੁਝ ਅੱਖਰ ਟਾਈਪ ਕਰੋ। ਇਹ ਅੱਖਰ ਬਾਅਦ ਵਿੱਚ IME ਵਿੰਡੋ ਨੂੰ ਦ੍ਰਿਸ਼ਟਮਾਨ ਕਰਨ ਵਿੱਚ ਤੁਹਾਡੀ ਮਦਦ ਕਰਨਗੇ।

 1. ਸਰਗਰਮ ਐਪਲੀਕੇਸ਼ਨ ਦੇ ਤੌਰ 'ਤੇ ਨੋਟਪੈਡ ਨਾਲ, ਇਨਪੁਟ ਸਥਾਨਕ ਸੂਚਕ ਨੂੰ ਕਲਿੱਕ ਕਰੋ ਅਤੇ ਜਪਾਨੀ ਨੂੰ ਚੁਣੋ। ਨਵੀਂ ਇਨਪੁਟ ਭਾਸ਼ਾ ਜਪਾਨੀ ਹੈ, ਨੂੰ ਪ੍ਰਤੀਬਿੰਬਤ ਕਰਨ ਲਈ ਸੂਚਕ ਡਿਸਪਲੇ JP ਵਿੱਚ ਤਬਦੀਲ ਹੁੰਦਾ ਹੈ।

 1. ਕਰਸਰ ਨੂੰ ਨੋਟਪੈਡ ਵਿੱਚ ਲਿਜਾਓ। ਕੀਬੋਰਡ ਉੱਤੇ HOME ਨੂੰ ਦਬਾਓ ਤਾਂ ਕਿ ਕਰਸਰ ਲਾਈਨ ਦੀ ਸ਼ੁਰੂਆਤ 'ਤੇ ਹੋ ਜਾਵੇ। ਕੀਬੋਰਡ ਉੱਤੇ "N" ਟਾਈਪ ਕਰੋ , ਫਿਰ "I" ਨੂੰ। ਹੇਠ ਦਿੱਤੀ ਤਸਵੀਰ ਡਿਸਪਲੇ ਦਾ ਰੂਪ ਦਿਖਾਉਂਦੀ ਹੈ। ਕਿਉਂਕਿ N+I ਜਪਾਨੀ ਵਿੱਚ ਇੱਕ ਸੰਪੂਰਨ ਉਚਾਰਨ ਹੈ,  IME ਵਿੱਚ ਅੱਖਰ, ਜਿਸ ਨੂੰ ਦਰਜ ਕਰਨ ਲਈ ਉਪਭੋਗਤਾ ਦਾ ਇਰਾਦਾ ਹੋ ਸਕਦਾ ਹੈ, ਦੇ ਪੂਰਵ ਅਨੁਮਾਨ ਲਈ ਕਾਫ਼ੀ ਜਾਣਕਾਰੀ ਹੁੰਦੀ ਹੈ। ਨੋਟਪੈਡ ਕਰਸਰ ਦੇ ਸਿਖਰ 'ਤੇ ਇੱਕ ਅੱਖਰ ਦਿਖਾਇਆ ਜਾਂਦਾ ਹੈ। ਇਹ ਅੱਖਰ ਨੋਟਪੈਡ ਦਾ ਹਿੱਸਾ ਨਹੀਂ ਹੈ, ਬਜਾਇ ਇਸਦੇ ਇਹ ਦੂਸਰੀ ਵਿੰਡੋ ਵਿੱਚ ਨੋਟਪੈਡ ਦੇ ਸਿਖਰ 'ਤੇ ਦਿਖਾਇਆ ਜਾਂਦਾ ਹੈ ਅਤੇ ਨੋਟਪੈਡ ਵਿੱਚ ਮੌਜੂਦਾ ਅੱਖਰਾਂ ਨੂੰ ਛੁਪਾਉਂਦਾ ਹੈ ਜੋ ਕਿ ਹੇਠਾਂ ਹਨ। ਇਸ ਨਵੀਂ ਵਿੰਡੋ ਨੂੰ ਰਚਨਾ ਵਿੰਡੋ ਕਿਹਾ ਜਾਂਦਾ ਹੈ, ਅਤੇ ਇਸ ਵਿਚਲੀ ਸਤਰ ਨੂੰ ਰਚਨਾ ਸਤਰ ਕਿਹਾ ਜਾਂਦਾ ਹੈ। ਰਚਨਾ ਸਤਰ ਨੂੰ ਡਿਸਪਲੇ ਵਿੱਚ ਅੰਡਰਲਾਈਨ ਕੀਤਾ ਜਾਂਦਾ ਹੈ।

 1. ਹੁਣ ਦੋ ਹੋਰ ਅੱਖਰ ਦਰਜ ਕਰਨ ਲਈ "H", "O", "N", "G", ਅਤੇ "O" ਟਾਈਪ ਕਰੋ। ਰਚਨਾ ਸਤਰ ਵਿੱਚ ਹੁਣ ਚਾਰ ਅੱਖਰ ਹਨ, ਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ।

 1. ਸਪੇਸ ਪੱਟੀ ਨੂੰ ਦਬਾਓ। ਇਹ IME ਨੂੰ ਖੰਡਾਂ ਵਿੱਚ ਦਰਜ ਕੀਤੇ ਟੈਕਸਟ ਨੂੰ ਤਬਦੀਲ ਕਰਨ ਲਈ ਨਿਰਦੇਸ਼ ਦਿੰਦੀ ਹੈ। ਹੇਠਾਂ ਚਿੱਤਰ ਦੇ ਵਿੱਚ, IME ਉਚਾਰਨ "ਨਿਹੋਂਗੋ" ਨੂੰ ਇੱਕ ਖੰਡ ਵਿੱਚ ਤਬਦੀਲ ਕਰਦਾ ਹੈ, ਜੋ ਕਿ ਕਾਂਜੀ ਵਿੱਚ ਲਿਖਿਆ ਹੈ, ਜਿਸਦਾ ਮਤਲਬ "ਜਪਾਨੀ ਭਾਸ਼ਾ" ਹੈ।

 1. ਕੀਬੋਰਡ ਉੱਤੇ ਹੇਠਾਂ ਵਾਲੇ ਤੀਰ ਨੂੰ ਇੱਕ ਵਾਰ ਦਬਾਓ। ਹੇਠਾਂ ਦਿਖਾਏ ਅਨੁਸਾਰ ਨੋਟਪੈਡ ਦੇ ਸਿਖਰ ਉੱਤੇ ਇੱਕ ਵਿੰਡੋ ਦਿਖਾਈ ਦਿੰਦੀ ਹੈ। ਇਹ ਵਿੰਡੋ ਇੱਕ ਉਮੀਦਵਾਰ ਵਿੰਡੋ ਕਿਹਾ ਜਾਂਦਾ ਹੈ। ਇਹ ਖੰਡਾਂ ਦੀ ਇੱਕ ਸੂਚੀ ਦਿਖਾਉਂਦੀ ਹੈ ਜੋ ਕਿ ਤੁਹਾਡੇ ਟਾਈਪ ਕੀਤੇ ਉਚਾਰਨ ਨਾਲ ਮੇਲ ਖਾਂਦੇ ਹਨ। ਤੁਸੀਂ ਉਮੀਦਵਾਰਾਂ ਦੀ ਸੂਚੀ ਵਿੱਚੋਂ ਲੋੜੀਂਦੇ ਸ਼ਬਦ ਨੂੰ ਚੁਣ ਸਕਦੇ ਹੋ। ਇਸ ਉਦਾਹਰਨ ਵਿੱਚ, ਤਿੰਨ ਉਮੀਦਵਾਰ ਅੱਖਰ ਇੱਕ ਸਮਾਨ ਉਚਾਰਨ ਨਾਲ ਉਪਲਬਧ ਹਨ। ਧਿਆਨ ਦਿਓ ਕਿ ਦੂਜਾ ਇੰਦਰਾਜ ਉਜਾਗਰ ਕੀਤਾ ਗਿਆ ਹੈ, ਅਤੇ ਰਚਨਾ ਸਤਰ ਬਦਲ ਗਈ ਹੈ। ਇਹ ਹੇਠਾਂ ਵਾਲੇ ਤੀਰ ਨੂੰ ਟਾਈਪ ਕਰਨ ਦੇ ਕਾਰਨ ਹੋਇਆ ਹੈ, ਜੋ ਕਿ IME ਨੂੰ ਪਿਛਲੇ ਦਿਖਾਏ ਗਏ ਤੋਂ ਬਾਅਦ ਇੰਦਰਾਜ ਨੂੰ ਚੁਣਨ ਲਈ ਦੱਸਦਾ ਹੈ।

 1. ਦੂਜਾ ਇੰਦਰਾਜ ਚੁਣਨ ਲਈ "2" ਨੂੰ ਟਾਈਪ ਕਰੋ। ਉਮੀਦਵਾਰ ਵਿੰਡੋ ਹੁਣ ਬੰਦ ਹੁੰਦੀ ਹੈ, ਅਤੇ ਚੁਣੇ ਗਏ ਅੱਖਰ ਨਾਲ ਰਚਨਾ ਸਤਰ ਅੱਪਡੇਟ ਕੀਤੀ ਜਾਂਦੀ ਹੈ।

 1. ENTER ਨੂੰ ਦਬਾਓ। ਇਹ IME ਨੂੰ ਦੱਸਦਾ ਹੈ ਕਿ ਰਚਨਾ ਪੂਰਨ ਹੋ ਗਈ ਹੈ ਅਤੇ ਸਤਰ ਨੂੰ ਐਪਲੀਕੇਸ਼ਨ ਦੇ ਲਈ ਭੇਜਿਆ ਜਾਣਾ ਚਾਹੀਦਾ ਹੈ - ਇਸ ਉਦਾਹਰਨ ਵਿੱਚ ਨੋਟਪੈਡ। ਰਚਨਾ ਵਿੰਡੋ ਬੰਦ ਹੁੰਦੀ ਹੈ, ਅਤੇ WM_CHAR ਦੇ ਮਾਧਿਅਮ ਨਾਲ ਦੋ ਅੱਖਰ ਨੋਟਪੈਡ ਨੂੰ ਭੇਜੇ ਜਾਂਦੇ ਹਨ। ਹੇਠਾਂ ਦਿੱਤੇ ਗਏ ਚਿੱਤਰ ਵਿੱਚ ਅੰਡਰਲਾਈਨ ਚਲੀ ਗਈ ਹੈ ਕਿਉਂਕਿ ਦਿਖਾਏ ਗਏ ਦੋ ਅੱਖਰ ਨੋਟਪੈਡ ਵਿੱਚ ਟੈਕਸਟ ਦਾ ਹਿੱਸਾ ਹਨ। ਨੋਟਪੈਡ ਵਿੱਚ ਮੌਜੂਦਾ ਟੈਕਸਟ "ABCDEFG" ਨੂੰ ਸੱਜੇ ਪਾਸੇ ਵੱਲ ਲਿਜਾਇਆ ਜਾਂਦਾ ਹੈ ਕਿਉਂਕਿ ਦੋ ਹੋਰ ਅੱਖਰ ਸੰਮਲਿਤ ਕੀਤੇ ਗਏ ਹਨ। ਤੁਸੀਂ ਹੁਣ ਇੱਕ IME ਦੀ ਵਰਤੋਂ ਕਰਦੇ ਹੋਏ ਸਫਲਤਾਪੂਰਵਕ ਕੁਝ ਜਪਾਨੀ ਅੱਖਰਾਂ ਨੂੰ ਦਰਜ ਕੀਤਾ ਹੈ।

ਕੋਰੀਆਈ IME

ਇਹ ਸੈਕਸ਼ਨ ਨਿਰਧਾਰਿਤ ਕਰਦਾ ਹੈ ਕਿ ਕੁਝ ਕੋਰੀਆਈ ਅੱਖਰਾਂ ਨੂੰ ਦਰਜ ਕਰਨ ਲਈ ਨੋਟਪੈਡ ਨਾਲ ਕੋਰੀਆਈ IME ਦੀ ਵਰਤੋਂ ਕਿਵੇਂ ਕਰਨੀ ਹੈ।

 1. ਨੋਟਪੈਡ ਨੂੰ ਲਾਂਚ ਕਰੋ। ਨੋਟਪੈਡ ਵਿੱਚ ਕੁਝ ਅੱਖਰ ਟਾਈਪ ਕਰੋ। ਇਹ ਅੱਖਰ ਬਾਅਦ ਵਿੱਚ IME ਵਿੰਡੋ ਨੂੰ ਦ੍ਰਿਸ਼ਟਮਾਨ ਕਰਨ ਵਿੱਚ ਤੁਹਾਡੀ ਮਦਦ ਕਰਨਗੇ।
  1. ਸਰਗਰਮ ਐਪਲੀਕੇਸ਼ਨ ਦੇ ਤੌਰ 'ਤੇ ਨੋਟਪੈਡ ਨਾਲ, ਇਨਪੁਟ ਸਥਾਨਕ ਸੂਚਕ ਨੂੰ ਕਲਿੱਕ ਕਰੋ ਅਤੇ ਕੋਰੀਆਈ ਨੂੰ ਚੁਣੋ। ਨਵੀਂ ਇਨਪੁਟ ਭਾਸ਼ਾ ਕੋਰੀਆਈ ਹੈ, ਨੂੰ ਪ੍ਰਤੀਬਿੰਬਤ ਕਰਨ ਲਈ ਸੂਚਕ ਡਿਸਪਲੇ KO ਵਿੱਚ ਤਬਦੀਲ ਹੁੰਦਾ ਹੈ।

 1. ਕਰਸਰ ਨੂੰ ਨੋਟਪੈਡ ਵਿੱਚ ਲਿਜਾਓ। ਕੀਬੋਰਡ ਉੱਤੇ HOME ਨੂੰ ਦਬਾਓ ਤਾਂ ਕਿ ਕਰਸਰ ਲਾਈਨ ਦੀ ਸ਼ੁਰੂਆਤ 'ਤੇ ਹੋ ਜਾਵੇ, ਫਿਰ "G" ਟਾਈਪ ਕਰੋ। ਹੇਠ ਦਿੱਤੀ ਤਸਵੀਰ ਡਿਸਪਲੇ ਦਾ ਰੂਪ ਦਿਖਾਉਂਦੀ ਹੈ। "G" ਦਾ ਅਨੁਸਾਰੀ ਫ਼ੋਨੇਟਿਕ ਐਲੀਮੈਂਟ ਨੋਟਪੈਡ ਉੱਤੇ ਦਿਖਾਈ ਦਿੰਦਾ ਹੈ ਅਤੇ ਇੱਕ ਬਲਾਕ ਕਰਸਰ ਨਾਲ ਹਾਈਲਾਈਟ ਕੀਤਾ ਜਾਂਦਾ ਹੈ। ਹਾਈਲਾਈਟ ਕੀਤੇ ਗਏ ਅੱਖਰ ਨੂੰ ਰਚਨਾ ਸਤਰ ਕਿਹਾ ਜਾਂਦਾ ਹੈ। ਧਿਆਨ ਦਿਓ ਕਿ ਦੂਸਰੀਆਂ ਭਾਸ਼ਾਵਾਂ ਲਈ IME ਦੇ ਉਲਟ, ਰਚਨਾ ਸਤਰ ਨੋਟਪੈਡ ਨੂੰ ਭੇਜੀ ਜਾਂਦੀ ਹੈ ਅਤੇ ਜਿਵੇਂ ਹੀ ਉਪਭੋਗਤਾ ਇੱਕ ਫੋਨੋਟਿਕ ਐਲੀਮੈਂਟ ਦਰਜ ਕਰਦਾ ਹੈ ਤਾਂ ਮੌਜੂਦਾ ਟੈਕਸਟ ਦੇ ਖੱਬੇ ਪਾਸੇ ਸੰਮਲਿਤ ਕੀਤੀ ਜਾਂਦੀ ਹੈ।

 1. ਇਸ ਵੇਲੇ, ਰਚਨਾ ਸਤਰ ਇੱਕ ਅੰਤਰਿਮ ਅੱਖਰ ਦੀ ਬਣੀ ਹੁੰਦੀ ਹੈ ਕਿਉਂਕਿ ਉਪਭੋਗਤਾ ਦੁਆਰਾ ਦਰਜ ਕੀਤਾ ਕੋਈ ਵੀ ਵਾਧੂ ਫੋਨੋਟਿਕ ਐਲੀਮੈਂਟ ਰਚਨਾ ਸਤਰ ਨੂੰ ਥਾਂ ਵਿੱਚ ਬਦਲ ਦਿੰਦੇ ਹਨ।  ਹੁਣ "K" ਟਾਈਪ ਕਰੋ, ਫਿਰ "S" ਨੂੰ। ਧਿਆਨ ਦਿਓ ਕਿ ਅੰਤਰਿਮ ਅੱਖਰ ਹਰੇਕ ਕੀ-ਸਟਰੋਕ ਨਾਲ ਬਦਲਦਾ ਹੈ।

 1. ਹੁਣ ਸੱਜੀ CTRL ਕੁੰਜੀ ਦਬਾਓ। ਇੱਕ ਉਮੀਦਵਾਰ ਵਿੰਡੋ ਦਿਖਾਈ ਦਿੰਦੀ ਹੈ ਜੋ ਕਿ ਹਾਂਜਾ ਅੱਖਰਾਂ ਨੂੰ ਸੂਚੀਬੱਧ ਕਰਦੀ ਹੈ, ਜਿਹਨਾਂ ਨੂੰ ਤੁਸੀਂ ਦਰਜ ਕੀਤੇ ਉਚਾਰਨ G+K+S ਲਈ ਚੁਣ ਸਕਦੇ ਹੋ।

 1. ਸੂਚੀ ਵਿੱਚ ਪਹਿਲੇ ਇੰਦਰਾਜ ਨੂੰ ਚੁਣਨ ਲਈ ਅੰਕ "1" ਨੂੰ ਟਾਈਪ ਕਰੋ। ਉਮੀਦਵਾਰ ਵਿੰਡੋ ਬੰਦ ਹੁੰਦੀ ਹੈ, ਅਤੇ ਚੁਣੇ ਗਏ ਅੱਖਰ ਨਾਲ ਰਚਨਾ ਸਤਰ ਅੱਪਡੇਟ ਕੀਤੀ ਜਾਂਦੀ ਹੈ।

 1. "R", "N", ਅਤੇ "R" ਨੂੰ ਟਾਈਪ ਕਰੋ। ਫਿਰ ਦੂਸਰੇ ਅੱਖਰ ਨੂੰ ਦਰਜ ਕਰਨ ਲਈ ਸੱਜੀ CTRL ਕੁੰਜੀ ਨੂੰ ਦਬਾਓ।

 1. ਪਹਿਲੇ ਇੰਦਰਾਜ ਨੂੰ ਚੁਣਨ ਲਈ "1" ਨੂੰ ਟਾਈਪ ਕਰੋ। ਤੁਸੀਂ ਹੁਣ ਇੱਕ IME ਦੀ ਵਰਤੋਂ ਕਰਦੇ ਹੋਏ ਸਫਲਤਾਪੂਰਵਕ ਦੋ ਕੋਰੀਆਈ ਅੱਖਰਾਂ ਨੂੰ ਦਰਜ ਕੀਤਾ ਹੈ। ਕੋਰੀਆਈ ਅੱਖਰ ਨੋਟਪੈਡ ਵਿੱਚ ਟੈਕਸਟ ਸਤਰ ਦਾ ਪਹਿਲਾਂ ਤੋਂ ਹਿੱਸਾ ਹਨ।


ਲੋੜਾਂ

ਓਪਰੇਟਿੰਗ ਸਿਸਟਮ ਵਿੰਡੋਜ਼ XP
ਉਪਲਬਧ ਹਾਰਡ ਡਿਸਕ ਥਾਂ ਘੱਟ ਤੋਂ ਘੱਟ 230 ਐਮ.ਬੀ.
ਵਿਦੇਸ਼ੀ ਭਾਸ਼ਾ ਫਾਈਲ ਸਥਾਨ ਵਿੰਡੋਜ਼ XP ਇੰਸਟਾਲੇਸ਼ਨ ਕੰਪੈਕਟ ਡਿਸਕ ਜਾਂ ਵਿੰਡੋਜ਼ XP ਇੰਸਟਾਲੇਸ਼ਨ ਫਾਇਲਾਂ ਨਾਲ ਨੈਟਵਰਕ ਸਥਾਨ।
ਸਮਾਂ ਵਿਦੇਸ਼ੀ ਭਾਸ਼ਾ ਫਾਇਲਾਂ ਨੂੰ ਇੰਸਟਾਲ ਕਰਨ ਲਈ ਲਗਭਗ ਦਸ ਮਿੰਟ; ਚਾਰ ਵਿਭਿੰਨ IME ਦੀ ਸਮੀਖਿਆ ਲਈ ਹਰੇਕ ਵਾਸਤੇ ਲਗਭਗ ਦਸ ਮਿੰਟ।

​ 


​​​​​​​​​​​​​​

Read More on...

This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.