Skip Ribbon Commands
Skip to main content

ਇੰਟਰਨੈੱਟ ਐਕਸਪਲੋਰਰ ੮.੦

 ਇੰਟਰਨੈੱਟ ਐਕਸਪਲੋਰਰ ੮.੦ ਵਿੱਚ ਕਈ ਫੀਚਰ ਹਨ, ਜੋ ਕਿ ਯੂਜ਼ਰ ਨੂੰ ਸੌਖੀ ਤਰ੍ਹਾਂ, ਤੇਜ਼ ਅਤੇ ਸੁਰੱਖਿਅਤ ਢੰਗ ਨਾਲ ਕੰਮ ਕਰਨ ਲਈ ਸਹਾਇਕ ਹਨ। ਵਰਜਨ ਦੇ ਨਵੇਂ ਫੀਚਰ ਹੇਠਾਂ ਦਿੱਤੇ ਹਨ।

 

ਐਕਸਰਲੇਟਰ
 ਇੰਟਰਨੈੱਟ ਐਕਸਪਲੋਰਰ ੮ ਵਿੱਚ ਨਵੇਂ ਐਕਸਲੇਟਰ ਹਨ, ਜੋ ਕਿ ਯੂਜ਼ਰ ਨੂੰ ਰੋਜ਼ਾਨਾ ਬਰਾਊਜ਼ਿੰਗ ਦੇ ਕੰਮ ਤੁਰੰਤ ਕਰਨ ਲਈ ਸਹਾਇਕ ਹਨ, ਉਹ ਵੀ ਹੋਰ ਵੈੱਬਸਾਈਟ ਉੱਤੇ ਗਏ ਬਿਨਾਂ। ਯੂਜ਼ਰ ਨੇ ਕਿਸੇ ਵੀ ਵੈੱਬ ਪੇਜ਼ ਤੋਂ ਟੈਕਸਟ ਨੂੰ ਕੇਵਲ ਹਾਈਲਾਈਟ ਕਰਨਾ ਹੈ ਤੇ ਫੇਰ ਨੀਲੇ ਐਕਸਰਲੇਟਰ ਆਈਕਾਨ ਨੂੰ ਕਲਿੱਕ ਕਰਨਾ ਹੈ, ਜੋ ਕਿ ਕੀਤੀ ਗਈ ਚੋਣ ਉੱਤੇ ਡਰਾਇਵਿੰਗ ਦਿਸ਼ਾਵਾਂ, ਅਨੁਵਾਦ ਤੇ ਸ਼ਬਦ ਪ੍ਰੀਭਾਸ਼ਾ, ਹੋਰਾਂ ਨੂੰ ਈਮੇਲ ਕਰਨ, ਸੌਖੀ ਤਰ੍ਹਾਂ ਖੋਜ ਤੇ ਹੋਰ ਕੰਮਾਂ ਲਈ ਦਿਖਾਈ ਦਿੰਦਾ ਹੈ। ਜਿਵੇਂ ਕਿ ਇੰਟਰਨੈੱਟ ਐਕਸਪਲੋਰਰ ੮ ਵਿੱਚ “Map with Bing” ਐਕਸਲੇਟਰ ਨਾਲ, ਯੂਜ਼ਰ ਪੇਜ਼ ਉੱਤੇ ਨਕਸ਼ੇ ਦੇ ਥਾਂ ਦੀ ਝਲਕ ਸਿੱਧੀ ਵੇਖ ਸਕਦਾ ਹੈ। ਯੂਜ਼ਰ ਹੋਰ ਫਾਇਦੇਮੰਦ ਐਕਸਲੇਟਰਾਂ ਨੂੰ ਹੋਰ ਐਕਸਰਲੇਟਰ ਚੋਣ ਉੱਤੇ ਸੱਜਾ-ਕਲਿੱਕ ਮੇਨੂ ਰਾਹੀਂ ਲੱਭ ਸਕਦਾ ਹੈ। ਯੂਜ਼ਰ ਬਰਾਊਜ਼ਰ ਵਿੰਡੋ ਦੇ ਉੱਤੇ ਸੱਜੇ ਕੋਨੇ ਉੱਤੇ ਟੂਲ ਬਟਨ ਉੱਤੇ ਕਲਿੱਕ ਕਰਕੇ ਐਕਸਰਲੇਟਰ ਨੂੰ ਸੌਖੀ ਤਰ੍ਹਾਂ ਹਟਾ ਸਕਦਾ ਹੈ, ਬੰਦ ਜਾਂ ਚਾਲੂ ਕਰ ਸਕਦਾ ਹੈ। ਇੰਟਰਨੈੱਟ ਐਕਸਪਲੋਰਰ ੮ ਨੂੰ ਯੂਜ਼ਰ ਵਲੋਂ ਵਰਤੋਂ ਸ਼ੁਰੂ ਕਰਨ ਦੇ ਲਈ ਕਈ ਫਾਇਦੇਮੰਦ ਐਕਸਰਲੇਟਰ ਸ਼ਾਮਲ ਕੀਤੇ ਗਏ ਹਨ। ਕਿਸੇ ਵੀ ਵੈੱਬਪੇਜ਼ ਤੋਂ ਕੇਵਲ ਟੈਕਸਟ ਹਾਈਲਾਈਟ ਕਰੋ, ਤੇ ਕੰਮ ਪਹਿਲਾਂ ਨਾਲੋਂ ਕੀਤੇ ਤੇਜ਼ ਕਰਨ ਲਈ ਕੀਤੀ ਗਈ ਚੋਣ ਦੇ ਉੱਤੇ ਉੱਭਰੇ ਨੀਲੇ ਐਕਸਰਲੇਟਰ ਆਈਕਾਨ   ਨੂੰ ਕਲਿੱਕ ਕਰੋ।

 

ਖੋਜ
 ਇੰਟਰਨੈੱਟ ਐਕਸਪਲੋਰਰ ੮ ਵਿੱਚ ਨਵੀਂਆਂ ਖੋਜ ਯੋਗਤਾਵਾਂ ਨਾਲ, ਜਿਵੇਂ ਹੀ ਯੂਜ਼ਰ ਖੋਜ ਬਾਕਸ ਵਿੱਚ ਸ਼ਬਦ ਲਿਖਦਾ ਹੈ ਤਾਂ ਢੁੱਕਵੇਂ ਸੁਝਾਅ ਦਿੱਤੇ ਜਾਂਦੇ ਹਨ, ਜਿਸ ਨਾਲ ਸਮਾਂ ਬਚਾਉਣ ‘ਚ ਮੱਦਦ ਮਿਲਦੀ ਹੈ। ਪੂਰਾ ਸ਼ਬਦ ਜਾਂ ਵਾਕਾਂਸ਼ ਲਿਖੇ ਬਿਨਾਂ ਤੁਰੰਤ ਖੋਜਣ ਲਈ ਕਿਸੇ ਵੀ ਸਮੇਂ ਸੁਝਾਅ ਉੱਤੇ ਕਲਿੱਕ ਕਰੋ। ਇੰਟਰਨੈੱਟ ਐਕਸਪਲੋਰਰ ੮ ਚੋਟੀ ਦੇ ਖੋਜ ਪਰੋਵਾਇਡਰ ਜਿਵੇਂ ਕਿ ਬਿੰਗ (Bing), ਵਿਕਿਪੀਡਿਆ (Wikipedia), ਯਾਹੂ! (Yahoo!), ਐਮਾਜ਼ੋਨ (Amazon) ਤੇ ਹੋਰਾਂ ਨਾਲ ਸਾਂਝੀਦਾਰ ਹੈ ਤਾਂ ਕਿ ਦਿੱਖ ਸੁਝਾਅ ਦਿੱਤੇ ਜਾਣ, ਜੋ ਕਿ ਯੂਜ਼ਰ ਨੂੰ ਤੁਰੰਤ ਜਵਾਬ ਦੇਣ।

 

ਵਧਾਈ ਗਈ ਕਾਰਗੁਜ਼ਾਰੀ
 ਇੰਟਰਨੈੱਟ ਐਕਸਪਲੋਰਰ ੮ ਕਈ ਕਾਰਗੁਜ਼ਾਰੀ ਸੁਧਾਰ ਕੀਤੇ ਗਏ, ਜੋ ਕਿ ਅਕਸਰ ਲੋੜੀਦੇ ਖੇਤਰਾਂ ਵਿੱਚ ਤੇਜ਼, ਵੱਧ ਜਵਾਬਦੇਹ ਵੈੱਬ ਬਰਾਊਜ਼ਰ ਤਜਰਬਾ ਦੇਣ ਲਈ ਯੋਗਦਾਨ ਦਿੰਦੇ ਹਨ। ਇੰਟਰਨੈੱਟ ਐਕਸਪਲੋਰਰ ੮ ਤੇਜ਼ੀ ਨਾਲ ਸ਼ੁਰੂ ਹੁੰਦਾ ਹੈ, ਪੇਜ਼ ਛੇਤੀ ਲੋਡ ਕਰਦਾ ਤੇ ਯੂਜ਼ਰ ਨੂੰ ਨਵੇਂ ਤਾਕਤਵਰ ਟੈਬ ਪੇਜ਼ ਦੀ ਵਰਤੋਂ ਕਰਕੇ ਉਹ ਤੁਰੰਤ ਸ਼ੁਰੂ ਕਰਨ ਲਈ ਮੱਦਦਗਾਰ ਹੈ, ਜੋ ਕਿ ਉਹ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ, ਇੰਟਰਨੈੱਟ ਐਕਸਪਲੋਰਰ ੮ ਵਿੱਚ ਸਕ੍ਰਿਪਟ ਇੰਜਣ ਪਿਛਲੇ ਵਰਜਨਾਂ ਦੇ ਮੁਤਾਬਕ ਪ੍ਰਭਾਵਸ਼ਾਲੀ ਰੂਪ ਵਿੱਚ ਤੇਜ਼ ਹੈ, ਜਾਵਾਸਕ੍ਰਿਪਟ ਜਾਂ ਅਸਿਕਰੋਨਕਸ ਜਾਵਾਸਕ੍ਰਿਪਟ ਤੇ XML (AJAX) ਉੱਤੇ ਅਧਾਰਿਤ ਵੈੱਬ ਪੇਜ਼ਾਂ ਨੂੰ ਲੋਡ ਕਰਨ ਲਈ ਘੱਟੋ-ਘੱਟ ਸਮਾਂ ਲੱਗਦਾ ਹੈ।

 

ਸਮਾਰਟ ਐਡਰੈੱਸ ਬਾਰ
 ਨਵੀਂ ਐਡਰੈੱਸ ਬਾਰ ਵਿੱਚ ਕੁਝ ਅੱਖਰ ਲਿਖੋ ਤੇ ਇੰਟਰਨੈੱਟ ਐਕਸਪਲੋਰਰ ੮ ਆਟੋਮੈਟਿਕ ਯੂਜ਼ਰ ਦੀ ਐਂਟਰੀ ਉੱਤੇ ਅਧਾਰਿਤ ਪਹਿਲਾਂ ਹੀ ਖੋਲ੍ਹੀਆਂ ਗਈਆਂ ਵੈੱਬਸਾਈਟਾਂ ਨੂੰ ਵੇਖਦਾ ਹੈ। ਇਹ ਅਤੀਤ, ਪਸੰਦ, ਤੇ RSS ਫੀਡ ਵਿੱਚ ਖੋਜਦਾ ਹੈ ਤੇ ਵੈੱਬਸਾਈਟ ਜਾਂ URL ਦੇ ਕਿਸੇ ਭਾਗ ਨਾਲ ਮਿਲਦਿਆਂ ਨੂੰ ਵੇਖਾਉਂਦਾ ਹੈ। ਜਿਵੇਂ ਯੂਜ਼ਰ ਲਿਖਦਾ ਹੈ, ਰਲਦੇ ਅੱਖਰ ਨੀਲੇ ਰੰਗ ਨਾਲ ਉਘਾੜੇ ਜਾਂਦੇ ਹਨ ਤਾਂ ਕਿ ਯੂਜ਼ਰ ਇੱਕ ਵਾਰ ਹੀ ਉਨ੍ਹਾਂ ਨੂੰ ਪਛਾਣ ਸਕੇ। ਇਸ ਤੋਂ ਬਿਨਾਂ, ਯੂਜ਼ਰ ਡਰਾਪ-ਡਾਊਨ ਬਾਕਸ ਵਿੱਚ ਕਿਸੇ ਵੀ ਐਡਰੈੱਸ ਨੂੰ ਲਾਲ X ਕਲਿੱਕ ਕਰਕੇ ਹਟਾ ਸਕਦਾ ਹੈ। ਇਹ ਅਕਸਰ ਗਲਤ ਲਿਖੇ ਗਏ URL ਤੋਂ ਖਹਿੜਾ ਛਡਾਉਣਾ ਦੀ ਬਹੁਤ ਫਾਇਦੇਮੰਦ ਹੈ।

 

ਅਨੁਕੂਲਤਾ ਝਲਕ (Compatibility View)
 ਇੰਟਰਨੈੱਟ ਐਕਸਪਲੋਰਰ ੮ ਨਵਾਂ ਰੀਲਿਜ਼ ਹੈ ਅਤੇ ਕੁਝ ਵੈੱਬਸਾਈਟ ਨਵੇਂ ਬਰਾਊਜ਼ਰ ਲਈ ਤਿਆਰ ਨਹੀਂ ਹੋ ਸਕਦੀਆਂ। ਵੈੱਬਸਾਈਟ ਨੂੰ ਉਂਝ ਹੀ ਵੇਖਣ ਲਈ, ਜਿਵੇਂ ਕਿ ਇੰਟਰਨੈੱਟ ਐਕਸਪਲੋਰਰ ੭ ਵਿੱਚ ਵੇਖਾਈ ਦਿੰਦੀ ਸੀ, Compatibility View ਟੂਲਬਾਰ ਬਟਨ ਨੂੰ ਕਲਿੱਕ ਕਰੋ, ਇਸ ਨਾਲ ਵੇਖਾਉਣ ਦੀਆਂ ਸਮੱਸਿਆਵਾਂ, ਜਿਵੇਂ ਏਧਰ-ਓਧਰ ਹੋਇਆ ਟੈਕਸਟ, ਚਿੱਤਰ ਜਾਂ ਟੈਕਸਟ ਬਾਕਸ ਠੀਕ ਵੇਖਾਈ ਦੇਣਗੇ। ਇਹ ਚੋਣ ਸਾਈਟ ਉੱਤੇ ਅਧਾਰਿਤ ਹੈ ਤੇ ਹੋਰ ਸਾਈਟਾਂ ਇੰਟਰਨੈੱਟ ਐਕਸਪਲੋਰਰ ੮ ਸਹੂਲਤ ਨਾਲ ਹੀ ਵੇਖਾਈ ਦੇਣਾ ਜਾਰੀ ਰੱਖਣਗੀਆਂ। ਜਦੋਂ ਯੂਜ਼ਰ ਨੇ ਸਾਈਟ ਲਈ Compatibility View ਬਟਨ ਨੂੰ ਕਲਿੱਕ ਕੀਤਾ ਤਾਂ, ਯੂਜ਼ਰ ਨੂੰ ਇਹ ਮੁੜ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਜਦੋਂ ਅਗਲੀ ਵਾਰ ਯੂਜ਼ਰ ਸਾਈਟ ਖੋਲ੍ਹੇਗਾ ਤਾਂ ਬਰਾਊਜ਼ਰ ਨੂੰ ਉਸ ਨੂੰ compatibility ਮੋਡ ਵਿੱਚ ਹੀ ਵੇਖਾਏਗਾ।
 
ਸੁਧਾਰੀ ਗਈ ਟੈਬ ਬਰਾਊਜ਼ਿੰਗ
 ਇੰਟਰਨੈੱਟ ਐਕਸਪਲੋਰਰ ੮ ਨੇ ਟੈੱਬ ਗਰੁੱਪ ਲਿਆਂਦਾ ਹੈ, ਜੋ ਕਿ ਟੈਬ ਰਾਹੀਂ ਬਰਾਊਜ਼ ਕਰਨ ਨੂੰ ਸੌਖਾ ਬਣਾ ਦਿੰਦਾ ਹੈ। ਜਦੋਂ ਇੱਕ ਟੈਬ ਨੂੰ ਹੋਰ ਤੋਂ ਖੋਲ੍ਹਿਆਂ ਜਾਂਦਾ ਹੈ ਤਾਂ, ਨਵੀਂ ਟੈਬ ਅਸਲੀ ਟੈਬ ਤੋਂ ਅੱਗੇ ਰੱਖੀ ਜਾਂਦੀ ਹੈ ਤੇ ਰੰਗ ਰਾਹੀਂ ਕੋਡ ਦਿੱਤਾ ਜਾਂਦਾ ਹੈ ਤਾਂ ਕਿ ਯੂਜ਼ਰ ਤੁਰੰਤ ਪਤਾ ਲਾ ਸਕੇ ਕਿਹੜੀਆਂ ਟੈਬਾਂ ਵਿੱਚ ਰਲ਼ਦੀ-ਮਿਲਦੀ ਸਮੱਗਰੀ ਹੈ। ਜੇ ਯੂਜ਼ਰ ਟੈੱਬ ਬੰਦ ਕਰਦਾ ਹੈ, ਜੋ ਕਿ ਗਰੁੱਪ ਦਾ ਭਾਗ ਹੈ ਤਾਂ, ਉਸੇ ਗਰੁੱਪ ਤੋਂ ਹੋਰ ਟੈਬ ਵੇਖਾਈ ਜਾਂਦੀ ਹੈ, ਜਿਸ ਨਾਲ ਯੂਜ਼ਰ ਜਾਰੀ ਕੰਮ ਵਿੱਚ ਧਿਆਨ ਰੱਖ ਸਕਦਾ ਹੈ, ਬਜਾਏ ਕਿ ਅਚਨਚੇਤ ਹੋਰ ਹੀ ਕੋਈ ਸਾਈਟ ਵੇਖਾਈ ਦੇਵੇ। ਕਿਸੇ ਵੀ ਟੈਬ ਉੱਤੇ ਸੱਜਾ ਕਲਿੱਕ ਕਰਨ ਨਾਲ, ਯੂਜ਼ਰ ਉਹ ਸਾਈਟ ਬੰਦ ਕਰ ਸਕਦਾ ਹੈ, ਟੈਬ ਗਰੁੱਪ ਬੰਦ ਕਰ ਸਕਦਾ ਹੈ ਜਾਂ ਟੈਬ ਨੂੰ ਗਰੁੱਪ ਵਿੱਚੋਂ ਹਟਾ ਸਕਦਾ ਹੈ। ਇੱਕੋ ਮੇਨੂ ਤੋਂ, ਯੂਜ਼ਰ ਇੱਕ ਜਾਂ ਸਭ ਟੈਬਾਂ ਤਾਜ਼ਾ ਕਰ ਸਕਦਾ ਹੈ, ਨਵੀਂ ਟੈਬ ਖੋਲ੍ਹ ਸਕਦਾ ਹੈ, ਆਖਰੀ ਬੰਦ ਕੀਤੀ ਟੈਬ ਖੋਲ੍ਹ ਸਕਦਾ ਹੈ ਜਾਂ ਸਭ ਤਾਜ਼ਾ ਬੰਦ ਕੀਤੀਆਂ ਟੈਬਾਂ ਦੀ ਲਿਸਟ ਵੇਖ ਤੇ ਕੋਈ ਇੱਕ ਜਾਂ ਸਭ ਨੂੰ ਖੋਲ੍ਹ ਸਕਦਾ ਹੈ।

This site uses Unicode and Open Type fonts for Indic Languages. Powered by Microsoft SharePoint
©2017 Microsoft Corporation. All rights reserved.