Skip Ribbon Commands
Skip to main content

ਵਿਜ਼ੁਅਲ ਸਟੂਡਿਓ. ਨੈੱਟ

 

Visual Studio .NET ASP ਵੈੱਬ ਐਪਲੀਕੇਸ਼ਨ, XML ਵੈੱਬ ਸਰਿਵਸਾਂ, ਡੈਸਕਟਾਪ ਐਪਲੀਕੇਸ਼ਨ ਤੇ ਮੋਬਾਇਲ ਐਪਲੀਕੇਸ਼ਨ ਬਣਾਉਣ ਲਈ ਡਿਵੈਲਪਮੈਂਟ ਟੂਲਾਂ ਦਾ ਪੂਰਾ ਸੈੱਟ ਹੈ। Visual Basic .NET, Visual C++ .NET, Visual C# .NET, ਅਤੇ Visual J# .NET ਸਭ ਇੱਕੋ ਐਂਟੀਗਰੇਟਡ ਇੰਨਵਾਇਰਨਮੈਂਟ (IDE) ਵਰਤਦੇ ਹਨ, ਜੋ ਕਿ ਉਹਨਾਂ ਨੂੰ ਟੂਲ ਸਾਂਝੇ ਕਰਨ ਤੇ ਮਿਕਸ-ਲੈਗੂਇਜ਼ ਹੱਲ਼ ਤਿਆਰ ਕਰਨ ਦੀ ਸਹੂਲਤ ਦਿੰਦਾ ਹੈ। ਇਸ ਤੋਂ ਇਲਾਵਾ, ਇਹ ਲੈਗੂਇਜ਼ .NET ਫਰੇਮਵਰਕ ਦੀ ਫੰਕਸ਼ਨੈਲਟੀ ਨੂੰ ਢੁੱਕਵੇਂ ਰੂਪ ‘ਚ ਵਰਤਦੇ ਹਨ, ਜੋ ਕਿ ਮੁੱਖ ਤਕਨੀਕਾਂ ਲਈ ਵਰਤੋਂ ਦੀ ਸਹੂਲਤ ਦਿੰਦਾ ਹੈ, ਜਿਸ ਨਾਲ ASP  ਵੈੱਬ ਐਪਲੀਕੇਸ਼ਨ ਅਤੇ  XML ਵੈੱਬ ਸਰਵਿਸਾਂ ਲਈ ਡਿਵੈਲਪਮੈਂਟ ਸੌਖੀ ਹੋ ਜਾਂਦੀ ਹੈ।


Visual Studio .NET ਦੇ ਚਾਰ ਐਡੀਸ਼ਨ ਉਪਲੱਬਧ ਹਨ: ਪਰੋਫੈਸ਼ਨਲ, ਇੰਟਰਪਰਾਈਜ਼ ਡਿਵੈਲਪਰ, ਇੰਟਰਪਰਾਈਜ਼ ਆਰਚੀਟੈਕ, ਅਤੇ ਐਕਿਡਮਿਕ। Visual Studio ਵਿੱਚ ਮੂਲ ਲੈਗੂਇਜ਼ ਸ਼ਾਮਲ ਹਨ — Visual Basic, Visual C++, Visual C#, ਅਤੇ Visual J# — ਸਭ ਨੂੰ ਵੱਖਰੇ ਸਟੈਂਡਰਡ ਐਡੀਸ਼ਨ ਵਿੱਚ ਵੀ ਦਿੱਤਾ ਜਾ ਰਿਹਾ ਹੈ।


.NET ਫਰੇਮਵਰਕ
.NET ਫਰੇਮਵਰਕ XML ਵੈੱਬ ਸਰਵਿਸਾਂ ਤੇ ਐਪਲੀਕੇਸ਼ਨ ਬਣਾਉਣ, ਡਿਪਲੋਏ ਕਰਨ ਤੇ ਚਲਾਉਣ ਲਈ ਮਲਟੀ-ਲੈਗੂਇਜ਼ ਇੰਵਾਇਰਨਮੈਂਟ ਹੈ। ਇਸ ਦੇ ਤਿੰਨ ਮੁੱਖ ਭਾਗ ਹਨ:
ਕਾਮਨ ਲੈਗੂਇਜ਼ ਰਨਟਾਈਮ (Common Language Runtime)   ਆਪਣੇ ਨਾਂ ਦੇ ਬਾਵਜੂਦ, ਰਨਟਾਈਮ ਕੰਪੋਨੈੱਟ ਦੇ ਰਨਟਾਈਮ ਤੇ ਡਿਵੈਲਪਮੈਂਟ ਸਮੇਂ ਦੋਵੇਂ ਮੌਕਿਆਂ ਉੱਤੇ ਰੋਲ ਹੈ। ਜਦੋਂ ਕੰਪੋਨੈੱਟ ਚੱਲਦਾ ਹੈ ਤਾਂ ਰਨਟਾਈਮ ਮੈਮੋਰੀ ਉਪਲੱਬਧ ਕਰਵਾਉਣ, ਥਰਿੱਡ ਤੇ ਪਰੋਸੈਸ ਸ਼ੁਰੂ ਕਰਨ ਤੇ ਰੋਕਣ, ਅਤੇ ਸੁਰੱਖਿਆ ਨੀਤੀਆਂ ਨੂੰ ਲਾਗੂ ਕਰਨ ਦੇ ਨਾਲ ਨਾਲ ਕਿਸੇ ਵੀ ਨਿਰਭਰਤਾ, ਜੋ ਕਿ ਕੰਪੋਨੈੱਟ ਨੂੰ ਹੋਰ ਕੰਪੋਨੈੱਟ ਉੱਤੇ ਹੋ ਸਕਦੀ ਹੈ, ਨੂੰ ਵੀ ਪੂਰਾ ਕਰਦਾ ਹੈ। ਡਿਵੈਲਪਮੈਂਟ ਸਮੇਂ, ਰਨਟਾਈਮ ਦਾ ਰੋਲ ਥੋੜ੍ਹਾ ਬਦਲ ਜਾਂਦਾ ਹੈ; ਕਿਉਂਕਿ ਇਹ ਬਹੁਤ ਕੁਝ ਨੂੰ ਆਟੋਮੈਟਿਕ ਬਣਾ ਦਿੰਦਾ ਹੈ (ਜਿਵੇਂ ਮੈਮੋਰੀ ਮੈਨਜੇਮੈਂਟ),  ਰਨਟਾਈਮ ਡਿਵੈਲਪਰ ਦੇ ਤਜਰਬੇ ਨੂੰ ਬਹੁਤ ਸੌਖਾ ਬਣਾ ਦਿੰਦਾ ਹੈ, ਖਾਸ ਤੌਰ ‘ਤੇ ਜੇ COM ਨਾਲ ਤੁਲਨਾ ਕੀਤੀ ਜਾਵੇ ਜਿਵੇਂ ਅੱਜ ਹੈ। ਖਾਸ ਤੌਰ ‘ਤੇ ਰਿਫਲੈਕਸ਼ਨ ਵਰਗੇ ਫੀਚਰ ਡਿਵੈਲਪਰ ਵਲੋਂ ਲਿਖਣ ਜਾਣ ਵਾਲੇ ਕੋਡ, ਜੋ ਬਿਜ਼ਨਸ ਲਾਜ਼ਿਕ ਨੂੰ ਮੁੜ-ਵਰਤੋਂ ਯੋਗ ਕੰਪੋਨੈੱਟ ਵਿੱਚ ਬਦਲਣ ਲਈ ਲਾਜ਼ਮੀ ਹਨ, ਦੀ ਮਾਤਰਾ ਵੱਡੇ ਪੱਧਰ ਉੱਤੇ ਘਟਾ ਦਿੰਦੇ ਹਨ।
ਯੂਨੀਫਾਇਡ ਪਰੋਗਰਾਮਿੰਗ ਕਲਾਸ (Unified programming classes)  ਫਰੇਮਵਰਕ ਡਿਵੈਲਪਰ ਨੂੰ ਕਲਾਸ ਲਾਇਬਰੇਰੀਆਂ (API) ਦਾ ਯੂਨੀਫਾਇਡ, ਆਬਜੈਕਟ-ਓਰਟੀਐਂਟਡ, ਹਾਈਰਾਰਚਿਕਲ, ਅਤੇ ਐਕਸਟੈਂਸੇਬਲ ਸੈੱਟ ਦਿੰਦਾ ਹੈ। ਇਸ ਸਮੇਂ, C++ ਡਿਵੈਲਪਰ ਮਾਈਕਰੋਸਾਫਟ ਫਾਊਂਡੇਸ਼ਨ ਕਲਾਸ (Microsoft Foundation Classes) ਤੇ ਜਾਵਾ ਡਿਵੈਲਪਰ ਵਿੰਡੋਜ਼ ਫਾਊਂਡੇਸ਼ਨ ਕਲਾਸ (Windows Foundation Classes) ਵਰਤਦੇ ਹਨ। ਫਰੇਮਵਰਕ ਇਹ ਵੱਖ ਵੱਖ ਮਾਡਲਾਂ ਨੂੰ ਇਕਸਾਰ ਕਰਦਾ ਹੈ ਅਤੇ Visual Basic ਅਤੇ JScript ਪਰੋਗਰਾਮਾਂ ਨੂੰ ਕਲਾਸ ਲਾਇਬਰੇਰੀਆਂ ਤੱਕ ਪਹੁੰਚ ਦਿੰਦਾ ਹੈ। ਸਭ ਪਰੋਗਾਰਮਿੰਗ ਲੈਗੂਇਜ਼ ਲਈ API ਦਾ ਸਾਂਝਾ ਸੈੱਟ ਬਣਾਉਣ ਨਾਲ, ਕਾਮਨ ਲੈਗੂਇਜ਼ ਰਨਟਾਈਨ ਕਰਾਂਸ-ਲੈਗੂਇਜ਼ ਇੰਹੈਰੀਟੈਨਸ, ਐਰਰ ਹੈਡਲਿੰਗ ਅਤੇ ਡੀਬੱਗਿੰਗ ਉਪਲੱਬਧ ਕਰਵਾਉਂਦਾ ਹੈ। ਸਭ ਪਰੋਗਰਾਮਿੰਗ ਲੈਗੂਇਜ਼, JScript ਤੋਂ C++ ਤੱਕ, ਲਈ ਫਰੇਮਵਰਕ ਦੀ ਵਰਤੋਂ ਇੱਕੋ ਜਿਹੀ ਹੈ ਅਤੇ ਡਿਵੈਲਪਰ ਮਰਜ਼ੀ ਮੁਤਾਬਕ ਲੈਗੂਇਜ਼ ਚੁਣ ਸਕਦੇ ਹੋ, ਜੋ ਵੀ ਉਹ ਚਾਹੁੰਦੇ ਹਨ।


ASP.NET   ASP.NET, ਜਿਸ ਨੂੰ .NET ਫਰੇਮ ਦੀਆਂ ਪਰੋਗਰਾਮਿੰਗ ਕਲਾਸ ਉੱਤੇ ਬਣਾਇਆ ਜਾਂਦਾ ਹੈ, ਕੰਟੋਰਲ ਤੇ ਇੰਫਰਾਸਟੱਕਚਰ ਦੇ ਸੈੱਟ ਨਾਲ ਵੈੱਬ ਐਪਲੀਕੇਸ਼ਨ ਮਾਡਲ ਦਿੰਦਾ ਹੈ, ਜਿਸ ਨਾਲ ASP ਵੈੱਬ ਐਪਲੀਕੇਸ਼ਨ ਬਣਾਉਣਾ ਬਹੁਤ ਹੀ ਸੌਖਾ ਹੈ। ASP.NET ਵਿੱਚ ਕੰਟਰੋਲਾਂ ਦਾ ਸੈੱਟ ਹੈ, ਜੋ ਕਿ ਆਮ HTML ਯੂਜ਼ਰ ਇੰਟਰਫੇਸ ਐਲੀਮੈਂਟ ਰੱਖਦਾ ਹੈ, ਜਿਵੇਂ ਕਿ ਟੈਕਸਟ ਬਾਕਸ ਤੇ ਡਰੋਪ-ਡਾਊਨ ਮੇਨੂ ਆਦਿ। ਇਹ ਕੰਟਰੋਲ ਵੈੱਬ ਸਰਵਰ ਉੱਤੇ ਚੱਲਦੇ ਹਨ, ਅਤੇ ਆਪਣਾ ਯੂਜ਼ਰ ਇੰਟਰਫੇਸ HTML ਦੇ ਰੂਪ ਵਿੱਚ ਬਰਾਊਜ਼ਰ ਨੂੰ ਉਪਲੱਬਧ ਕਰਵਾਉਂਦੇ ਹਨ। ਸਰਵਰ ਉੱਤੇ, ਕੰਟਰੋਲ ਆਬਜੈਕਟ-ਓਰੀਐਂਟਡ ਪਰੋਗਰਾਮਿੰਗ ਮਾਡਲ ਨੂੰ ਦਰਸਾਉਂਦੇ ਹਨ, ਜੋ ਕਿ ਆਬਜੈਕਟ-ਓਰੀਐਂਟਡ ਪਰੋਗਰਾਮਿੰਗ ਦੇ ਫਾਇਦਿਆਂ ਨੂੰ ਵੈੱਬ ਡਿਵੈਲਪਰ ਤੱਕ ਲਿਆਉਂਦਾ ਹੈ। ASP.NET ਇੰਫਰਾਸਟੱਕਚਰ ਸਰਵਿਸਾਂ ਵੀ ਦਿੰਦੀ ਹੈ, ਜਿਵੇਂ ਕਿ ਸ਼ੈਸ਼ਨ ਮੈਨਜੇਮੈਂਟ ਤੇ ਪਰੋਸੈੱਸ ਰੀਸਾਈਕਲਿੰਗ, ਜੋ ਕਿ ਡਿਵੈਲਪਰ ਵਲੋਂ ਲਿਖੇ ਜਾਣ ਵਾਲੇ ਕੋਡ ਦੀ ਮਾਤਰਾ ਘਟਾਉਂਦੀ ਹੈ ਤੇ ਐਪਲੀਕੇਸ਼ਨ ਭਰੋਸੇਯੋਗਤਾ ਵਧਾਉਂਦੀ ਹੈ। ਇਸ ਤੋਂ ਇਲਾਵਾ ASP.NET ਇਹੀ ਧਾਰਨਾ ਡਿਵੈਲਪਰ ਨੂੰ ਸਾਫਟਵੇਅਰ ਨੂੰ ਸਰਵਿਸ ਵਜੋਂ ਉਪਲੱਬਧ ਕਰਵਾਉਣ ਦੇ ਯੋਗ ਕਰਨ ਲਈ ਵਰਤਦੀ ਹੈ। XML ਵੈੱਬ ਸਰਵਿਸ ਫੀਚਰਾਂ ਦੀ ਵਰਤੋਂ ਕਰਕੇ, ASP.NET ਡਿਵੈਲਪਰ ਆਪਣੇ ਬਿਜ਼ਨੈਸ ਲਾਜ਼ਿਕ ਲਿਖ ਸਕਦੇ ਹਨ ਅਤੇ ASP.NET ਇੰਫਰਾਸਟੱਕਚਰ ਨੂੰ ਉਸ ਸਰਵਿਸ ਨੂੰ  SOAP ਰਾਹੀਂ ਉਪਲੱਬਧ ਕਰਵਾਉਣ ਲਈ ਵਰਤ ਸਕਦੇ ਹਨ।

 

This site uses Unicode and Open Type fonts for Indic Languages. Powered by Microsoft SharePoint 2013.
©2016 Microsoft Corporation. All rights reserved.