Trace Id is missing
Golden Temple at Amritsar, Punjab

ਸਾਰੀਆਂ ਭਾਸ਼ਾਵਾਂ ਅਤੇ ਐਪਾਂ ਲਈ ਉਤਪਾਦਕਤਾ

ਦੇਸ਼ ਨੂੰ ਸੱਚਮੁੱਚ ਡਿਜੀਟਲ ਬਣਨ ਲਈ, ਬੋਲੀ ਜਾਣ ਵਾਲੀ ਜਾਂ ਲਿਖਣ ਵਾਲੀ ਭਾਸ਼ਾ ਦੀ ਪਰਵਾਹ ਕੀਤੇ ਬਿਨਾਂ ਤਕਨਾਲੋਜੀ ਦਾ ਸਾਰਿਆਂ ਲਈ ਪਹੁੰਚਯੋਗ ਅਤੇ ਲਾਭਕਾਰੀ ਹੋਣਾ ਜ਼ਰੂਰੀ ਹੈ। ਇਹ ਗੱਲ ਧਿਆਨ ਵਿੱਚ ਰੱਖਦੇ ਹੋਏ ਕਿ ਦੇਸ਼ ਦੀਆਂ 22 ਸਰਕਾਰੀ ਭਾਸ਼ਾਵਾਂ ਹਨ, ਜਿਨ੍ਹਾਂ ਵਿੱਚੋਂ 6 ਆਬਾਦੀ ਦੇ ਅਨੁਸਾਰ ਚੋਟੀ ਦੀਆਂ 20 ਗਲੋਬਲ ਭਾਸ਼ਾਵਾਂ ਵਿੱਚ ਸ਼ਾਮਲ ਹਨ, Microsoft ਖੇਤਰੀ ਭਾਰਤੀ ਭਾਸ਼ਾਵਾਂ ਵਿੱਚ ਵਧੇਰੇ ਪਹੁੰਚਯੋਗ ਉਤਪਾਦਾਂ ਅਤੇ ਐਪਾਂ ਨੂੰ ਬਣਾਉਣ ਲਈ ਨਿਰੰਤਰ ਕੰਮ ਕਰ ਰਿਹਾ ਹੈ।

ਸਾਲ 2000 ਤੋਂ Microsoft ਭਾਰਤੀ ਭਾਸ਼ਾਵਾਂ ਲਈ ਮੂਲ ਯੂਨੀਕੋਡ ਸਮਰਥਨ ਪ੍ਰਦਾਨ ਕਰਨ ਲਈ ਮੋਢੀ ਰਿਹਾ ਹੈ। ਭਾਸ਼ਾ ਦੀਆਂ ਰੁਕਾਵਟਾਂ ਨੂੰ ਤੋੜਨ ਲਈ, ਅਸੀਂ ਦੋ ਦਹਾਕੇ ਪਹਿਲਾਂ ਭਾਰਤੀ ਭਾਸ਼ਾਵਾਂ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਅਤੇ ਭਾਰਤੀ ਭਾਸ਼ਾ ਵਿੱਚ ਕੰਪਿਊਟਿੰਗ ਨੂੰ ਤੇਜ਼ ਕਰਨ ਲਈ 1998 ਵਿੱਚ ਪ੍ਰੋਜੈਕਟ ਭਾਸ਼ਾ ਸ਼ੁਰੂ ਕੀਤਾ। ਅਸੀਂ ਉਦੋਂ ਤੋਂ ਬਹੁਤ ਲੰਬਾ ਸਫ਼ਰ ਤੈਅ ਕਰ ਚੁੱਕੇ ਹਾਂ – ਜਦੋਂ ਤੋਂ ਸਾਡੇ ਸਾਰੇ ਉਤਪਾਦਾਂ ਵਿੱਚ 22 ਸੰਵਿਧਾਨਿਕ ਤੌਰ 'ਤੇ ਮਾਨਤਾ ਪ੍ਰਾਪਤ ਭਾਰਤੀ ਭਾਸ਼ਾਵਾਂ ਵਿੱਚ ਟੈਕਸਟ ਇਨਪੁਟ ਦਾ ਸਮਰਥਨ ਕੀਤਾ ਗਿਆ ਹੈ ਅਤੇ 12 ਭਾਸ਼ਾਵਾਂ ਵਿੱਚ Windows ਇੰਟਰਫੇਸ ਸਹਿਯੋਗ ਦਿੱਤਾ ਗਿਆ ਹੈ। Bhashaindia.com, ਸਾਡੀ ਭਾਸ਼ਾ ਦੇ ਭਾਈਚਾਰੇ ਦਾ ਪੋਰਟਲ ਹੈ ਜੋ ਕਿ ਭਾਰਤੀ ਸਮੱਗਰੀ ਅਤੇ ਟੂਲਾਂ ਦਾ ਮਹੱਤਵਪੂਰਨ ਭੰਡਾਰ ਹੈ।

ਭਾਰਤ ਵਿੱਚ ਸਥਾਨਕ ਭਾਸ਼ਾ ਦੇ ਇੰਟਰਨੈਟ ਵਰਤੋਂਕਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਲੋਕਾਂ ਨੂੰ ਸਮਰੱਥ ਬਣਾਉਣ ਦੇ ਵੱਡੇ ਮੌਕੇ ਦੇ ਰੂਪ ਵਿੱਚ ਡਿਜੀਟਲ ਦਾਖ਼ਲੇ ਨੂੰ ਹਾਈਲਾਈਟ ਕਰਦਾ ਹੈ। ਖੇਤਰੀ ਭਾਰਤੀ ਭਾਸ਼ਾਵਾਂ ਵਿੱਚ ਹੋਰ ਐਪਾਂ ਦੇ ਵਿਕਸਿਤ ਹੋਣ ਦੇ ਨਾਲ, ਸੈਂਕੜੇ ਲੱਖਾਂ ਵਰਤੋਂਕਾਰ ਸਿੱਖਿਆ, ਸਿਹਤ ਦੇਖਭਾਲ, ਬੈਂਕਿੰਗ, ਸੰਚਾਰ, ਈ ਕਾਮਰਸ, ਮਨੋਰੰਜਨ, ਖੇਤੀਬਾੜੀ, ਈ-ਗਵਰਨੈਂਸ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ਵਿੱਚ ਸਰੋਤਾਂ ਤੱਕ ਪਹੁੰਚ ਪ੍ਰਾਪਤ ਕਰਦੇ ਹਨ। Microsoft ਉਤਪਾਦ ਭਾਰਤੀ ਭਾਸ਼ਾਵਾਂ ਨਾਲ ਕਿਵੇਂ ਕੰਮ ਕਰਦੇ ਹਨ:

Windows 10

ਜਦੋਂ ਭਾਰਤੀ ਭਾਸ਼ਾਵਾਂ ਨਾਲ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਨਵੀਨਤਮ Windows ਵੀ ਬਹੁਤ ਪ੍ਰਭਾਵਸ਼ਾਲੀ ਅਤੇ ਵਿਸ਼ੇਸ਼ਤਾ-ਭਰਪੂਰ OS ਹੈ। ਤੁਸੀਂ ਨਾ ਸਿਰਫ਼ ਆਪਣੇ ਟੈਕਸਟ ਨੂੰ ਆਸਾਨੀ ਨਾਲ ਇਨਪੁਟ ਕਰ ਸਕਦੇ ਹੋ, ਸਗੋਂ Windows ਵਰਤੋਂਕਾਰ ਇੰਟਰਫੇਸ ਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਵੀ ਤਬਦੀਲ ਕਰ ਸਕਦੇ ਹੋ। ਤੁਸੀਂ ਯੂਨੀਕੋਡ ਸਟੈਂਡਰਡ ਦਾ ਸਮਰਥਨ ਕਰਨ ਵਾਲੇ ਵੱਖ-ਵੱਖ ਫੌਂਟਾਂ ਦੀ ਵੀ ਵਰਤੋਂ ਕਰ ਸਕਦੇ ਹੋ ਅਤੇ ਅਸਲ ਵਿੱਚ ਕਿਸੇ ਵੀ ਕਾਰਜ 'ਤੇ ਕੰਮ ਕਰ ਸਕਦੇ ਹੋ ਜੋ ਯੂਨੀਕੋਡ ਦਾ ਸਮਰਥਨ ਕਰਦਾ ਹੈ। ਬਹੁਤ ਸਾਰੀਆਂ Windows ਐਪਾਂ ਹਨ ਜੋ ਭਾਰਤੀ ਭਾਸ਼ਾਵਾਂ ਨਾਲ ਕੰਮ ਕਰਦੀਆਂ ਹਨ, ਜਿਵੇਂ ਕਿ Microsoft ਅਨੁਵਾਦਕ ਅਤੇ ਨਕਸ਼ੇ। ਸੰਖੇਪ ਰੂਪ ਵਿੱਚ, Windows 10 ਇੱਕ ਭਾਰਤੀ ਭਾਸ਼ਾ ਵਰਤੋਂਕਾਰ ਨੂੰ ਉਹ ਸਮਾਨ ਅਤੇ ਸੁਵਿਧਾਜਨਕ ਅਨੁਭਵ ਪ੍ਰਦਾਨ ਕਰਦਾ ਹੈ ਜਿਸ ਬਾਰੇ ਉਹ ਜਾਣਦਾ ਹੈ।

Office 365

Office ਸੂਟ ਵਰਤੋਂਕਾਰਾਂ ਨੂੰ ਭੂਗੋਲਿਕ ਅਤੇ ਵੱਖ-ਵੱਖ ਪਲੇਟਫਾਰਮਾਂ ਉੱਤੇ ਸਮੱਗਰੀ ਨੂੰ ਆਪਣੀ ਮੂਲ ਭਾਸ਼ਾ ਵਿੱਚ ਆਸਾਨੀ ਨਾਲ ਬਣਾਉਣ ਅਤੇ ਵਰਤਣ ਦਿੰਦਾ ਹੈ। Office ਐਪਾਂ ਸਾਰੀਆਂ ਭਾਰਤੀ ਭਾਸ਼ਾਵਾਂ ਨਾਲ ਕੰਮ ਕਰਦੀਆਂ ਹਨ ਅਤੇ ਇਹ Windows 7 ਜਾਂ ਬਾਅਦ ਵਿੱਚ ਚੱਲ ਸਕਦੀਆਂ ਹਨ। Office ਐਪਾਂ ਬਿਨਾਂ ਕਿਸੇ ਰੁਕਾਵਟਾਂ ਦੇ ਪਰਸਪਰ ਕਿਰਿਆਵਾਂ ਵਿੱਚ ਮਦਦ ਕਰਨ ਲਈ ਖਪਤਕਾਰ ਅਤੇ ਵਪਾਰਕ ਦਰਸ਼ਕਾਂ ਵਾਸਤੇ Windows, Android ਅਤੇ iOS ਵਿੱਚ ਉਪਲਬਧ ਹਨ।

Microsoft ਭਾਸ਼ਾ ਐਕਸੈਸਰੀ ਪੈਕ

Microsoft ਭਾਸ਼ਾ ਐਕਸੈਸਰੀ ਪੈਕਾਂ ਦੀ ਵਰਤੋਂ ਕਰਕੇ Microsoft ਵੱਲੋਂ Windows ਅਤੇ Office ਵਿੱਚ ਭਾਰਤੀ ਭਾਸ਼ਾਵਾਂ ਲਈ ਮਦਦ ਪ੍ਰਦਾਨ ਕੀਤੀ ਜਾਂਦੀ ਹੈ ਜੋ ਕਿ ਮੁਫ਼ਤ ਵਿੱਚ ਡਾਉਨਲੋਡ ਕੀਤੇ ਜਾ ਸਕਦੇ ਹਨ। ਇੱਕ ਭਾਸ਼ਾ ਐਕਸੈਸਰੀ ਪੈਕ ਵਿੱਚ Windows ਵਿੱਚ 3,00,000 ਸ਼ਬਦ ਅਤੇ Office ਵਿੱਚ 6 ਲੱਖ ਸ਼ਬਦਾਂ ਲਈ ਅਨੁਵਾਦ ਹਨ। ਭਾਸ਼ਾ ਐਕਸੈਸਰੀ ਪੈਕ ਵਰਤੋਂਕਾਰ ਇੰਟਰਫੇਸ ਨੂੰ ਲੋੜੀਦੀ ਭਾਸ਼ਾ ਵਿੱਚ ਬਦਲਦਾ ਹੈ ਅਤੇ ਸਥਾਨਕ ਭਾਸ਼ਾ ਵਿੱਚ ਨਿਰਦੇਸ਼ ਅਤੇ ਡਾਇਲਾਗ ਬਕਸੇ ਪ੍ਰਦਾਨ ਕਰਦਾ ਹੈ।

ਇਨਪੁਟ ਵਿਧੀ ਸੰਪਾਦਕ

ਜਦ ਕਿ Windows ਸਟੈਂਡਰਡ ਭਾਰਤੀ ਕੀਬੋਰਡਾਂ ਲਈ ਬਿਲਟ-ਇਨ ਸਹਿਯੋਗ ਨਾਲ ਆਉਂਦੀ ਹੈ, ਕੁਝ ਵਰਤੋਂਕਾਰ ਬਦਲਵੇਂ ਢੰਗਾਂ ਜਿਵੇਂ ਕਿ ਲਿਪਾਂਤਰਨ ਦੀ ਵਰਤੋਂ ਕਰਦੇ ਹੋਏ ਟੈਕਸਟ ਨੂੰ ਇਨਪੁਟ ਕਰਨ ਨੂੰ ਤਰਜੀਹ ਦਿੰਦੇ ਹਨ। Microsoft ਨੇ Bhashaindia.com ਉੱਤੇ ਅਜਿਹੇ ਵਰਤੋਂਕਾਰਾਂ ਲਈ ਵਿਭਿੰਨ ਕਿਸਮ ਦੇ ਇਨਪੁਟ ਵਿਧੀ ਸੰਪਾਦਕ (IME) ਤਿਆਰ ਕੀਤੇ ਹਨ। 

Bing

ਖੋਜ ਕਰਨ ਵਾਲਾ ਟੂਲ ਜੋ ਕਿ ਨੌਂ ਭਾਰਤੀ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ। ਭਾਰਤੀ ਭਾਸ਼ਾ ਅਨੁਭਵ ਡੈਸਕਟਾਪ ਦੇ ਨਾਲ-ਨਾਲ ਮੋਬਾਈਲ ਡਿਵਾਈਸਾਂ 'ਤੇ ਵੀ ਉਪਲਬਧ ਹੈ। Bing ਅਨੁਵਾਦਕ ਕਈ ਭਾਰਤੀ ਭਾਸ਼ਾਵਾਂ ਨਾਲ ਵੀ ਕੰਮ ਕਰਦਾ ਹੈ।

Skype Lite

ਨੈੱਟਵਰਕ ਦੀਆਂ ਸਥਿਤੀਆਂ ਨੂੰ ਚੁਣੌਤੀ ਦੇਣ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਪ੍ਰਦਾਨ ਕਰਦੇ ਹੋਏ, ਭਾਰਤ ਦੇ ਲੋਕਾਂ ਨਾਲ ਜੁੜੇ ਰਹਿਣ ਲਈ ਤਿਆਰ ਕੀਤੇ ਗਏ Android ਲਈ ਸਾਡੀ Skype ਐਪ ਨੂੰ ਇੱਕ ਤੇਜ਼ ਅਤੇ ਹਲਕੇ ਸੰਸਕਰਣ ਦੇ ਰੂਪ ਵਿੱਚ ਬਣਾਇਆ ਗਿਆ ਹੈ। ਐਪ ਨੂੰ 11 ਭਾਰਤੀ ਸਥਾਨਕ ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਗਿਆ ਹੈ: ਅੰਗਰੇਜ਼ੀ ਤੋਂ ਇਲਾਵਾ ਬੰਗਾਲੀ, ਗੁਜਰਾਤੀ, ਹਿੰਦੀ, ਕੰਨੜ੍ਹ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲਗੂ ਅਤੇ ਉਰਦੂ। 

Kaizala ਐਪ

Kaizala ਇੱਕ ਮੋਬਾਈਲ ਐਪ ਹੈ ਜੋ ਕਿ ਵਿਆਪਕ ਸਮੂਹ ਸੰਚਾਰਾਂ ਅਤੇ ਕਾਰਜ ਪ੍ਰਬੰਧਨ ਲਈ ਤਿਆਰ ਕੀਤੀ ਗਈ ਹੈ, ਇਸ ਨੂੰ ਦੂਰ ਦੇ ਸਥਾਨਾਂ ਵਿੱਚ 2G ਨੈੱਟਵਰਕਾਂ ਰਾਹੀਂ ਐਕਸੈਸ ਕਰਨ ਲਈ ਅਨੁਕੂਲਿਤ ਕੀਤਾ ਗਿਆ ਹੈ। Android ਅਤੇ IOS ਵਰਤੋਂਕਾਰਾਂ ਲਈ ਐਪ ਨੂੰ ਹਿੰਦੀ, ਬੰਗਾਲੀ ਅਤੇ ਤੇਲਗੂ ਭਾਸ਼ਾਵਾਂ ਵਿੱਚ ਉਪਲਬਧ ਕਰਵਾ ਕੇ ਸਥਾਨਕ ਬਣਾਇਆ ਗਿਆ ਹੈ। 

SwiftKey

Android ਅਤੇ iOS ਵਰਤੋਂਕਾਰਾਂ ਲਈ ਇੱਕ ਕੀਬੋਰਡ ਜੋ AI ਦੀ ਪਾਵਰ ਦਾ ਲਾਹਾ ਲੈਂਦਾ ਹੈ। ਇਹ 24 ਭਾਰਤੀ ਭਾਸ਼ਾਵਾਂ ਅਤੇ ਮਾਰਵਾੜੀ, ਬੋਡੋ, ਸਾਂਤਾਲੀ ਅਤੇ ਖਾਸੀ ਜਿਹੀਆਂ ਉਪ-ਭਾਸ਼ਾਵਾਂ ਸਮੇਤ ਵਿੱਚ ਟੈਕਸਟ ਇਨਪੁੱਟ ਦੀ ਆਗਿਆ ਦਿੰਦਾ ਹੈ। ਕੀਪੈਡਾਂ ਵਿੱਚ AI ਲਿਆਉਣਾ ਤੇਜ਼, ਪੂਰਵ ਸੂਚਕ ਲਿਖਣਾ ਸਮਰੱਥ ਕਰਦਾ ਹੈ। ਇਹ ਵਰਤੋਂਕਾਰਾਂ ਨੂੰ ਮਿਸ਼ਰਿਤ ਭਾਸ਼ਾਵਾਂ ਵਿੱਚ ਟਾਈਪ ਕਰਨ ਦਿੰਦਾ ਹੈ। 

ਭਾਸ਼ਾ ਅਨੁਵਾਦ

ਭਾਰਤੀ ਭਾਸ਼ਾਵਾਂ ਲਈ ਅਸਲ-ਸਮਾਂ ਭਾਸ਼ਾ ਦੇ ਅਨੁਵਾਦ ਨੂੰ ਬਿਹਤਰ ਬਣਾਉਣ ਲਈ ਕੰਪਨੀ ਨੇ ਮਸ਼ੀਨੀ ਸੂਝ (AI) ਅਤੇ ਡਬਲ ਨਿਊਰਲ ਨੈਟਵਰਕਸ (DNN) ਦਾ ਲਾਹਾ ਲਿਆ ਹੈ। ਇਹ Microsoft ਬ੍ਰਾਊਜ਼ਰ, Bing ਖੋਜ ਦੇ ਨਾਲ-ਨਾਲ Microsoft Office 365 ਉਤਪਾਦਾਂ 'ਤੇ ਕਿਸੇ ਵੀ ਵੈੱਬਸਾਈਟ 'ਤੇ ਇੰਟਰਨੈੱਟ 'ਤੇ ਸਰਫਿੰਗ ਕਰਦੇ ਸਮੇਂ ਵਰਤੋਂਕਾਰਾਂ ਦੀ ਭਾਰਤੀ ਭਾਸ਼ਾ ਦਾ ਅਨੁਵਾਦ ਕਰਨ ਵਿੱਚ ਮਦਦ ਕਰਦਾ ਹੈ। AI ਅਤੇ DNN ਨੂੰ Windows ਅਤੇ Android 'ਤੇ Microsoft ਅਨੁਵਾਦਕ ਐਪ ਵਿੱਚ ਭਾਰਤੀ ਭਾਸ਼ਾਵਾਂ ਦੇ ਅਨੁਵਾਦਾਂ ਲਈ ਵਰਤਿਆ ਜਾਂਦਾ ਹੈ।

Sway

Sway ਮਲਟੀਮੀਡੀਆ ਸਮੱਗਰੀ ਦੀ ਮਦਦ ਨਾਲ ਸਥਾਨਕ ਭਾਸ਼ਾਵਾਂ ਵਿੱਚ ਨਵੇਂ ਵਿਚਾਰਾਂ, ਕਹਾਣੀਆਂ, ਰਿਪੋਰਟਾਂ ਅਤੇ ਪੇਸ਼ਕਾਰੀਆਂ ਨੂੰ ਦਰਸਾਉਣ ਵਾਲੀ ਇੱਕ ਐਪ ਹੈ। ਐਪ ਵਰਤੋਂਕਾਰਾਂ ਨੂੰ ਸਬੰਧਿਤ ਚਿੱਤਰ, ਵੀਡੀਓ, ਟਵੀਟਸ ਅਤੇ ਹੋਰ ਸਮੱਗਰੀ ਖੋਜਣ ਵਿੱਚ ਮਦਦ ਕਰਨ ਲਈ ਸਥਾਨਕ ਭਾਸ਼ਾਵਾਂ ਵਿੱਚ ਖੋਜਾਂ ਦਾ ਸੁਝਾਅ ਦਿੰਦੀ ਹੈ ਜਿੰਨ੍ਹਾਂ ਨੂੰ ਡਿਜ਼ਾਈਨ ਅਤੇ ਲੇਆਉਟ ਬਾਰੇ ਚਿੰਤਾ ਕੀਤੇ ਬਿਨ੍ਹਾਂ ਨਿਰਮਾਣ ਵਿੱਚ ਵਰਤਿਆ ਜਾ ਸਕਦਾ ਹੈ।

OneNote

OneNote ਇੱਕ ਡਿਜੀਟਲ ਨੋਟਬੁੱਕ ਹੈ ਜੋ ਕਰਨ ਵਾਲੇ ਕੰਮਾਂ ਦੀਆਂ ਸੂਚੀਆਂ, ਭਾਸ਼ਣ ਅਤੇ ਮੀਟਿੰਗ ਨੋਟਸ, ਛੁੱਟੀਆਂ ਦੀਆਂ ਯੋਜਨਾਵਾਂ, ਜਾਂ ਕੋਈ ਵੀ ਅਜਿਹੀ ਗੱਲ ਜਿਸ ਨੂੰ ਕੋਈ ਵਿਅਕਤੀ ਪ੍ਰਬੰਧਿਤ ਕਰਨਾ ਜਾਂ ਯਾਦ ਰੱਖਣਾ ਚਾਹੁੰਦਾ ਹੈ, ਦਾ ਪ੍ਰਬੰਧਨ ਕਰਦੀ ਹੈ। ਵਰਤੋਂਕਾਰ ਸਥਾਨਕ ਭਾਸ਼ਾ ਵਿੱਚ ਟਾਈਪ, ਰਿਕਾਰਡ ਅਤੇ ਸਾਂਝਾ ਕਰ ਸਕਦੇ ਹਨ ਅਤੇ ਊਟ-ਪਟਾਂਗ ਲਿਖ ਸਕਦੇ ਹਨ। OneNote PC, MAC, Windows ਫ਼ੋਨ, iPhone, iPad, Apple ਵਾਚ, Android ਅਤੇ Android Wear ਡਿਵਾਈਸਾਂ ਵਿੱਚ ਮੁਫ਼ਤ ਉਪਲਬਧ ਹੈ।

ਭਾਰਤੀ ਈਮੇਲ ਪਤੇ

Microsoft Android ਅਤੇ IOS 'ਤੇ Outlook ਐਪਾਂ ਸਮੇਤ ਆਪਣੀਆਂ ਈਮੇਲ ਅੈਪਾਂ ਅਤੇ ਸੇਵਾਵਾਂ ਵਿੱਚ 15 ਭਾਰਤੀ ਭਾਸ਼ਾਵਾਂ ਵਿੱਚ ਈ-ਮੇਲ ਪਤਿਆਂ ਦਾ ਸਮਰਥਨ ਕਰਦਾ ਹੈ। ਇਹ ਸਮਰਥਨ ਭਵਿੱਖ ਲਈ ਤਿਆਰ ਕੀਤਾ ਗਿਆ ਹੈ। ਜਿਵੇਂ ਅਤੇ ਜਦੋਂ ਹੋਰ ਭਾਰਤੀ ਭਾਸ਼ਾਵਾਂ ਵਿਚ ਡੋਮੇਨ ਨਾਂ ਉਪਲਬਧ ਹੋ ਜਾਂਦੇ ਹਨ, ਅਸੀਂ ਉਨ੍ਹਾਂ ਭਾਸ਼ਾਵਾਂ ਵਿੱਚ ਆਪਣੇ ਆਪ ਹੀ ਈਮੇਲ ਪਤਿਆਂ ਦਾ ਸਮਰਥਨ ਕਰਾਂਗੇ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਵਰਗੇ ਦੇਸ਼ ਵਿੱਚ, ਸਥਾਨੀਕਰਨ ਸਮਾਜ ਦੇ ਵਿਆਪਕ ਵਰਗ ਲਈ ਤਕਨਾਲੋਜੀ ਤੱਕ ਪਹੁੰਚ ਦੇ ਕੇ ਕੰਪਿਊਟਿੰਗ ਦੀ ਅਗਲੀ ਲਹਿਰ ਨੂੰ ਲਿਆਏਗਾ, ਜਿਸ ਨਾਲ ਮੌਜੂਦਾ ਭਾਸ਼ਾ ਵੰਡ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ।